12ਵੀਂ ਪਾਸ ਲਈ CRPF 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਜਾਣੋ ਉਮਰ ਹੱਦ ਤੇ ਤਨਖ਼ਾਹ

Wednesday, Dec 28, 2022 - 11:45 AM (IST)

12ਵੀਂ ਪਾਸ ਲਈ CRPF 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਜਾਣੋ ਉਮਰ ਹੱਦ ਤੇ ਤਨਖ਼ਾਹ

ਨਵੀਂ ਦਿੱਲੀ- ਪੁਲਸ ਦੀ ਨੌਕਰੀ ਕਰਨ ਦੇ ਇੱਛੁਕ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਸੈਂਟਰਲ ਰਿਜ਼ਰਵ ਪੁਲਸ ਫੋਰਸ (CRPF) 'ਚ ਨੌਕਰੀ ਦਾ ਸ਼ਾਨਦਾਰ ਮੌਕਾ ਦੇ ਰਿਹਾ ਹੈ। CRPF ਨੇ ਅਸਿਸਟੈਂਟ ਸਬ-ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਬੰਪਰ ਭਰਤੀਆਂ ਕੱਢੀਆਂ ਹਨ। ਇਸ ਭਰਤੀ ਮੁਹਿੰਮ ਤਹਿਤ ਕੁਲ 1458 ਅਹੁਦਿਆਂ ਨੂੰ ਭਰਿਆ ਜਾਵੇਗਾ। 

ਇੰਝ ਕਰੋ ਅਪਲਾਈ

ਭਰਤੀ ਲਈ ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.crpfindia.com 'ਤੇ ਜਾ ਕੇ ਆਪਣਾ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ। 

ਕੁਲ ਅਹੁਦੇ- 1458

ਅਸਿਸਟੈਂਟ ਸਬ-ਇੰਸਪੈਕਟਰ- 143 ਅਹੁਦੇ
ਹੈੱਡ ਕਾਂਸਟੇਬਲ- 1315 ਅਹੁਦੇ

ਮਹੱਤਵਪੂਰਨ ਤਾਰੀਖ਼ਾਂ-

ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 4 ਜਨਵਰੀ 2023
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 25 ਜਨਵਰੀ 2023

ਯੋਗਤਾ

ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਜਮਾਤ ਪਾਸ ਹੋਣਾ ਚਾਹੀਦਾ ਹੈ।

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਤੋਂ 25 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ। 

ਅਰਜ਼ੀ ਫ਼ੀਸ

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਜਨਰਲ ਸ਼੍ਰੇਣੀ, ਓ.ਬੀ.ਸੀ ਸ਼੍ਰੇਣੀ ਅਤੇ ਈ.ਡਬਲਯੂ.ਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ SC, ST ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਨੂੰ ਕੋਈ ਫ਼ੀਸ ਨਹੀਂ ਦੇਣੀ ਪਵੇਗੀ।

ਤਨਖ਼ਾਹ 

ਅਸਿਸਟੈਂਟ ਸਬ-ਇੰਸਪੈਕਟਰ ਦੀਆਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਤਨਖ਼ਾਹ ਪੱਧਰ 5 ਦੇ ਅਨੁਸਾਰ 29,200 ਤੋਂ 92,300 ਰੁਪਏ ਦਿੱਤੇ ਜਾਣਗੇ। ਦੂਜੇ ਪਾਸੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਪੱਧਰ 4 ਦੇ ਅਨੁਸਾਰ 25, 500 ਰੁਪਏ ਤੋਂ 81,100 ਰੁਪਏ ਤਨਖ਼ਾਹ ਦਿੱਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News