CISF ''ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਨਿਕਲੀ ਭਰਤੀ, 12ਵੀਂ ਪਾਸ ਕਰ ਸਕਦੇ ਹਨ ਅਪਲਾਈ

Saturday, Jan 01, 2022 - 12:15 PM (IST)

CISF ''ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਨਿਕਲੀ ਭਰਤੀ, 12ਵੀਂ ਪਾਸ ਕਰ ਸਕਦੇ ਹਨ ਅਪਲਾਈ

ਨਵੀਂ ਦਿੱਲੀ– ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਨੇ ਹੈੱਡ ਕਾਂਸਟੇਬਲ ਅਹੁਦਿਆਂ 'ਤੇ ਭਰਤੀਆਂ ਕਰਨ ਨਾਲ ਜੁੜਿਆ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਸਪੋਰਟਸ ਕੋਟੇ ਤਹਿਤ ਕੀਤੀ ਜਾਣੀ ਹੈ। ਜੋ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਸੀ.ਆਈ.ਐੱਸ.ਐੱਫ. ਦੀ ਅਧਿਕਾਰਤ ਵੈੱਬਸਾਈਟ cisf.gov.in ’ਤੇ ਵਿਜ਼ਿਟ ਕਰਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ ਅਤੇ ਪੂਰੀ ਜਾਣਕਾਰੀ ਨਾਲ ਅਪਲਾਈ ਕਰ ਸਕਦੇ ਹਨ। ਜਾਰੀ ਅਹੁਦਿਆਂ ’ਚੋਂ 181 ਪੁਰਸ਼ ਉਮੀਦਵਾਰਾਂ ਲਈ ਜਦਕਿ 68 ਮਹਿਲਾ ਉਮੀਦਵਾਰਾਂ ਲਈ ਹਨ। 

ਸਿੱਖਿਆ ਯੋਗਤਾ
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਣਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। 
ਇਸਤੋਂ ਇਲਾਵਾ ਉਮੀਦਵਾਰ ਕੋਲ ਜ਼ਰੂਰੀ ਸਪੋਰਟਸ ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ। 

ਆਖ਼ਰੀ ਤਾਰੀਖ਼
ਉਮੀਦਵਾਰ 31 ਮਾਰਚ 2022 ਤਕ ਅਪਲਾਈ ਕਰ ਸਕਦੇ ਹਨ।

ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 23 ਸਾਲ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ
ਹੈੱਡ ਕਾਂਸਟੇਬਲ ਅਹੁਦਿਆਂ ਦੀ ਭਰਤੀ ਨਾਲ ਜੁੜੇ ਨੋਟੀਫਿਕੇਸ਼ਨ ਨੂੰ ਤੁਸੀਂ ਸੀ.ਆਈ.ਐੱਸ.ਐੱਫ. ਦੀ ਵੈੱਬਸਾਈਟ 'ਤੇ ਜਾ ਕੇ ਪੜ੍ਹ ਸਕਦੇ ਹੋ। ਨੋਟੀਫਿਕੇਸ਼ਨ ਦੇ ਹੇਠਾਂ ਦੀ ਐਪਲੀਕੇਸ਼ਨ ਫਾਰਮ ਵੀ ਦਿੱਤਾ ਗਿਆ ਹੋਵੇਗਾ। ਜਿਸ ਨੂੰ ਭਰਨਾ ਹੋਵੇਗਾ। ਫਾਰਮ ਭਰਨ ਤੋਂ ਬਾਅਦ 100 ਰੁਪਏ ਦੇ ਪੋਸਟਲ ਆਰਡਰ ਜਾਂ ਐੱਸ.ਬੀ.ਆਈ. ਡੀਡੀ ਨੂੰ ਇਸ ਨੂੰ ਨੋਟੀਫਿਕੇਸ਼ਨ 'ਚ ਦਿੱਤੇ ਗਏ ਪਤੇ 'ਤੇ ਭੇਜ ਦਿਓ। ਐੱਸ.ਸੀ.-ਐੱਸ.ਟੀ. ਵਰਗ ਦੇ ਉਮੀਦਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਹੋਵੇਗੀ।

ਚੋਣ ਪ੍ਰਕਿਰਿਆ
ਭਰੇ ਗਏ ਫਾਰਮ ਦੇ ਆਧਾਰ 'ਤੇ ਉਮੀਦਵਾਰ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਉਨ੍ਹਾਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ ਲਈ ਬੁਲਾਇਆ ਜਾਵੇਗਾ। ਜੋ ਲੋਕ ਇਸ ਨੂੰ ਪਾਸ ਕਰਨਗੇ, ਉਨ੍ਹਾਂ ਦੇ ਡਾਕਿਊਮੈਂਟ ਦੀ ਜਾਂਚ ਹੋਵੇਗੀ।


author

Rakesh

Content Editor

Related News