ਖ਼ੁਸ਼ਖ਼ਬਰੀ, ਸੈਂਟਰਲ ਬੈਂਕ ਆਫ ਇੰਡੀਆ 'ਚ 5000 ਅਹੁਦਿਆਂ 'ਤੇ ਨਿਕਲੀ ਭਰਤੀ, ਗ੍ਰੇਜੂਏਟ ਪਾਸ ਕਰਨ ਅਪਲਾਈ
Wednesday, Mar 22, 2023 - 11:58 AM (IST)

ਨਵੀਂ ਦਿੱਲੀ- ਸੈਂਟਰਲ ਬੈਂਕ ਆਫ ਇੰਡੀਆ ਨੇ ਅਪ੍ਰੈਂਟਿਸ ਦੇ 5000 ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਹ ਭਰਤੀਆਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਕੱਢੀਆਂ ਹਨ। ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਦੇਣ ਦੀ ਪ੍ਰਕਿਰਿਆ 20 ਮਾਰਚ 2023 ਤੋਂ ਆਨਲਾਈਨ ਸ਼ੁਰੂ ਹੋ ਗਈ ਹੈ ਅਤੇ ਉਮੀਦਵਾਰ ਅਧਿਕਾਰਤ ਵੈੱਬਸਾਈਟ ਰਾਹੀਂ 03 ਅਪ੍ਰੈਲ 2023 ਤੱਕ ਅਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਡਿਗਰੀ।
ਉਮਰ ਹੱਦ
ਘੱਟੋ-ਘੱਟ ਉਮਰ - 20 ਸਾਲ
ਵੱਧ ਤੋਂ ਵੱਧ ਉਮਰ - 28 ਸਾਲ
ਅਰਜ਼ੀ ਫੀਸ:
PWBD ਉਮੀਦਵਾਰ - 400/-ਰੁਪਏ +GST
SC/ST ਸਾਰੀਆਂ ਮਹਿਲਾ ਉਮੀਦਵਾਰ - 600/-ਰੁਪਏ +GST
ਹੋਰ ਸਾਰੇ ਉਮੀਦਵਾਰ - 800/-ਰੁਪਏ+GST
ਚੋਣ ਪ੍ਰਕਿਰਿਆ
ਕੰਪਿਊਟਰ ਬੇਸਡ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।