CAG ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਹਜ਼ਾਰਾਂ ਦੀ ਗਿਣਤੀ ''ਚ ਨਿਕਲੀਆਂ ਹਨ ਭਰਤੀਆਂ

Monday, Feb 01, 2021 - 09:51 AM (IST)

CAG ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਹਜ਼ਾਰਾਂ ਦੀ ਗਿਣਤੀ ''ਚ ਨਿਕਲੀਆਂ ਹਨ ਭਰਤੀਆਂ

ਨਵੀਂ ਦਿੱਲੀ- ਸਰਕਾਰੀ ਨੌਕਰੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਵਲੋਂ ਹਜ਼ਾਰਾਂ ਦੀ ਗਿਣਤੀ 'ਚ ਭਰਤੀਆਂ ਕੱਢੀਆਂ ਗਈਆਂ ਹਨ। 

ਅਹੁਦਿਆਂ ਦਾ ਵੇਰਵਾ
ਆਡੀਟਰ ਲਈ- 6409  ਅਹੁਦੇ
ਲੇਖਾਕਾਰ ਲਈ- 4402 ਅਹੁਦੇ 

ਉਮਰ
ਕੈਗ ਭਰਤੀ ਲਈ ਉਮੀਦਵਾਰਾਂ ਦੀ ਉਮਰ 18 ਸਾਲ ਤੋਂ 27 ਸਾਲ ਤੱਕ ਹੋਣੀ ਜ਼ਰੂਰੀ ਹੈ। ਹਾਲਾਂਕਿ ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਲਈ ਸਰਕਾਰੀ ਨਿਯਮਾਂ ਦੇ ਆਧਾਰ 'ਤੇ ਉਮਰ ਹੱਦ 'ਚ ਛੋਟ ਮਿਲੇਗੀ। ਉਮੀਦਵਾਰਾਂ ਦੀ ਉਮਰ ਦੀ ਗਿਣਤੀ 19 ਫਰਵਰੀ 2021 ਤੱਕ ਦੀ ਉਮਰ ਦੇ ਆਧਾਰ 'ਤੇ ਕੀਤੀ ਜਾਵੇਗੀ।

ਸਿੱਖਿਆ ਯੋਗਤਾ
ਇਸ ਭਰਤੀ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰ ਚੁਕੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਨਾਲ ਹੀ ਸਥਾਨਕ ਭਾਸ਼ਾ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ।

ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਇਛੁੱਕ ਉਮੀਦਵਾਰ ਕੈਗ ਦੀ ਅਧਿਕਾਰਤ ਵੈੱਬਸਾਈਟ https://cag.gov.in/en 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://cag.gov.in/uploads/recruitment_notice/recruitmentNotices-06007f6e6e3dbd0-38877633.pdf 'ਤੇ ਕਲਿੱਕ ਕਰੋ।


author

DIsha

Content Editor

Related News