BSF 'ਚ ਕਾਂਸਟੇਬਲ ਸਮੇਤ ਵੱਖ-ਵੱਖ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

12/08/2021 11:11:13 AM

ਨਵੀਂ ਦਿੱਲੀ: ਸੀਮਾ ਸੁਰੱਖਿਆ ਬਲ (BSF) ਨੇ ਗਰੁੱਪ-ਸੀ ਵਿਚ ASI, HC ਅਤੇ ਕਾਂਸਟੇਬਲ ਦੇ 72 ਅਹੁਦਿਆਂ 'ਤੇ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 10ਵੀਂ, ITI ਪਾਸ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 29 ਦਸੰਬਰ 2021 ਹੈ। 

ਅਹੁਦਿਆਂ ਦਾ ਵੇਰਵਾ

  • ASI (DM Gde-III)
  • HC (ਕਾਰਪੇਂਟਰ)
  • HC (ਪਲੰਬਰ)
  • ਕਾਂਸਟੇਬਲ (ਸੀਵਰਮੈਨ)
  • ਕਾਂਸਟੇਬਲ (ਜਨਰੇਟਰ ਆਪਰੇਟਰ)
  • ਕਾਂਸਟੇਬਲ (ਜਨਰੇਟਰ ਮਕੈਨਿਕ)
  • ਕਾਂਸਟੇਬਲ (ਲਾਈਨਮੈਨ)

ਅਰਜ਼ੀ ਫ਼ੀਸ
ਜਨਰਲ/ਓ.ਬੀ.ਸੀ./ਈ.ਡਬਲਯੂ.ਐੱਸ. ਸ਼੍ਰੇਣੀ ਲਈ ਅਰਜ਼ੀ ਫੀਸ - 100 ਰੁਪਏ
SC/ST/Ex-Servicemen ਸ਼੍ਰੇਣੀ ਦੇ ਉਮੀਦਵਾਰਾਂ ਨੂੰ ਕੋਈ ਫ਼ੀਸ ਨਹੀਂ ਦੇਣੀ ਪਵੇਗੀ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਦਸਤਾਵੇਜ਼ਾਂ ਦੀ ਤਸਦੀਕ, ਮੇਜਰਮੈਂਟ ਆਫ ਫਿਜ਼ੀਕਲ ਸਟੈਂਡਰਡ (PST) ਅਤੇ ਵਿਸਤ੍ਰਿਤ ਮੈਡੀਕਲ ਜਾਂਚ (DME) 'ਤੇ ਆਧਾਰਿਤ ਹੋਵੇਗੀ।

ਇੰਝ ਕਰੋ ਅਪਲਾਈ
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News