ਭਾਰਤ ਇਲੈਕਟ੍ਰਾਨਿਕਸ ਲਿਮਿਟਡ ’ਚ ਟਰੇਨੀ ਦੇ 305 ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Tuesday, Jan 05, 2021 - 11:43 AM (IST)

ਭਾਰਤ ਇਲੈਕਟ੍ਰਾਨਿਕਸ ਲਿਮਿਟਡ ’ਚ ਟਰੇਨੀ ਦੇ 305 ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਭਾਰਤ ਇਲੈਕਟ੍ਰਾਨਿਕਸ ਲਿਮਿਟਡ (BEL) ਨੇ 305 ਅਪਰੇਂਟਿਸ (ਟੈਕਨੀਸ਼ੀਅਨ) ਅਹੁਦਿਆਂ ਦੀ ਭਰਤੀ ਲਈ ਯੋਗ ਨੌਜਵਾਨਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ਲਈ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਇੰਜੀਨੀਅਰਿੰਗ ਵਿੱਚ ਡਿਪਲੋਮਾ ਹੋਣਾ ਜ਼ਰੂਰੀ ਹੈ। ਨਾਲ ਹੀ ਉਮੀਦਵਾਰ ਨੂੰ ਆਪਣੀ ਵਿਦਿਅਕ ਯੋਗਤਾ ਦੀ ਪ੍ਰੀਖਿਆ ਯਾਨੀ ਡਿਪਲੋਮਾ ਕੋਰਸ 2018, 2019 ਜਾਂ 2020 ਦੌਰਾਨ ਪੂਰਾ ਕੀਤਾ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕੋਰਸ ਕਰਣ ਵਾਲੇ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਨਹÄ ਕੀਤੀਆਂ ਜਾਣਗੀਆਂ।

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ - 305
ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ - 25
ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ - 150
ਮਕੈਨੀਕਲ ਇੰਜੀਨੀਅਰਿੰਗ - 100
ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ - 25
ਕੈਮੀਕਲ ਇੰਜੀਨੀਅਰਿੰਗ - 05

ਮਹਤੱਵਪੂਰਨ ਤਾਰੀਖ਼ਾਂ

  • ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ : 04 ਜਨਵਰੀ 2021
  • ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ : 22 ਜਨਵਰੀ 2021

ਉਮਰ ਹੱਦ
ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 22 ਸਾਲ ਨਿਰਧਾਰਤ ਕੀਤੀ ਗਈ ਹੈ।

ਤਨਖ਼ਾਹ
10,500 ਰੁਪਏ/-

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ ’ਤੇ http://www.mhrdnats.gov.in/  / https://portal.mhrdnats.gov.in / https://bel-india.in/ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


author

cherry

Content Editor

Related News