ਬੈਂਕ ਆਫ ਬੜੌਦਾ 'ਚ 47 ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

01/11/2022 11:39:46 AM

ਨਵੀਂ ਦਿੱਲੀ: ਬੈਂਕ ਆਫ ਬੜੌਦਾ ਵੱਲੋਂ ਐਗਰੀਕਲਚਰ ਮਾਰਕੀਟਿੰਗ ਅਫਸਰ (AMF) ਦੇ ਅਹੁਦਿਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 47 AMF ਅਹੁਦਿਆਂ ਲਈ ਅਰਜ਼ੀ ਦੇ ਸਕਦੇ ਹਨ। AMF ਅਹੁਦਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 7 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ। ਅਰਜ਼ੀਆਂ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 27 ਜਨਵਰੀ ਹੈ।

ਸ਼੍ਰੇਣੀ ਅਨੁਸਾਰ ਖਾਲੀ ਅਹੁਦਿਆਂ ਦੇ ਵੇਰਵੇ

  • ਅਨੁਸੂਚਿਤ ਜਾਤੀ (SC): 07 ਅਹੁਦੇ
  • ਅਨੁਸੂਚਿਤ ਜਨਜਾਤੀ (ST): 03 ਅਹੁਦੇ
  • ਓ.ਬੀ.ਸੀ: 12 ਅਹੁਦੇ
  • ਈ.ਡਬਲਿਊ.ਐੱਸ: 04 ਅਹੁਦੇ
  • ਅਣਰਿਜ਼ਰਵ: 21 ਅਹੁਦੇ
  • ਕੁੱਲ: 47 ਅਹੁਦੇ

ਉਮਰ ਹੱਦ

  • ਘੱਟੋ-ਘੱਟ: 25 ਸਾਲ
  • ਵੱਧ ਤੋਂ ਵੱਧ: 40 ਸਾਲ

ਵਿਦਿਅਕ ਯੋਗਤਾ
ਬੈਂਕ ਆਫ ਬੜੌਦਾ ਵਿਚ ਐਗਰੀਕਲਚਰ ਮਾਰਕੀਟਿੰਗ ਅਫਸਰ ਦੇ ਅਹੁਦੇ ਲਈ ਭਰਤੀ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਏ.ਆਈ.ਸੀ.ਟੀ.ਈ. ਤੋਂ ਖੇਤੀਬਾੜੀ ਜਾਂ ਹੋਰ ਸਬੰਧਤ ਵਿਸ਼ੇ ਵਿਚ 4 ਸਾਲ ਦੀ ਡਿਗਰੀ (ਗ੍ਰੈਜੂਏਸ਼ਨ) ਹੋਣੀ ਚਾਹੀਦੀ ਹੈ। ਨਾਲ ਹੀ ਜਿਨ੍ਹਾਂ ਉਮੀਦਵਾਰਾਂ ਨੇ ਗ੍ਰਾਮੀਣ ਪ੍ਰਬੰਧਨ, ਖੇਤੀਬਾੜੀ ਪ੍ਰਬੰਧਨ ਜਾਂ ਸਬੰਧਤ ਵਿਸ਼ਿਆਂ ਵਿਚ ਐੱਮ.ਬੀ.ਏ. ਦੀ ਡਿਗਰੀ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਹੈ, ਉਹ ਵੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ (BFSI) ਸੈਕਟਰ ਵਿਚ ਖੇਤੀਬਾੜੀ ਅਤੇ ਸਹਾਇਕ ਉਦਯੋਗ ਕਾਰੋਬਾਰ ਵਿਚ ਮਾਰਕੀਟਿੰਗ ਦੇ ਅਹੁਦੇ 'ਤੇ ਘੱਟੋ-ਘੱਟ ਤਿੰਨ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ। ਹੋਰ ਵੇਰਵਿਆਂ ਲਈ ਬੈਂਕ ਆਫ਼ ਬੜੌਦਾ ਦੀ ਵੈੱਬਸਾਈਟ (https://www.bankofbaroda.in) 'ਤੇ ਜਾਓ 'ਤੇ ਜਾਓ।

ਅਰਜ਼ੀ ਦੀ ਫੀਸ
ਉਮੀਦਵਾਰ ਨੈੱਟ ਬੈਂਕਿੰਗ / ਡੈਬਿਟ ਕਾਰਡ / ਕ੍ਰੈਡਿਟ ਕਾਰਡ ਰਾਹੀਂ ਅਰਜ਼ੀ ਫੀਸ ਦਾ ਭੁਗਤਾਨ ਕਰ ਸਕਦੇ ਹਨ। ਜਨਰਲ / ਈ.ਡਬਲਯੂ.ਐੱਸ. / ਓ.ਬੀ.ਸੀ. ਉਮੀਦਵਾਰਾਂ ਨੂੰ 600 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ SC/ST/PWD ਅਤੇ ਮਹਿਲਾ ਉਮੀਦਵਾਰਾਂ ਨੂੰ 100 ਰੁਪਏ ਅਦਾ ਕਰਨੇ ਪੈਣਗੇ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸ਼ੋਰਟ ਲਿਸਟਿੰਗ ਅਤੇ ਨਿੱਜੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News