ਐਮਾਜ਼ਾਨ ''ਚ 7500 ਲੋਕਾਂ ਨੂੰ ਮਿਲੇਗੀ ਅਸਥਾਈ ਨੌਕਰੀ
Thursday, Jan 19, 2017 - 11:14 AM (IST)
ਨਵੀਂ ਦਿੱਲੀ—ਐਮਾਜ਼ਾਨ ਇੰਡੀਆ ਨੇ ਕਿਹਾ ਹੈ ਕਿ 20-22 ਜਨਵਰੀ ਨੂੰ ਹੋਣ ਵਾਲੇ ਸੇਲ ਦੇ ਲਈ ਕੰਪਨੀ 7500 ਲੋਕਾਂ ਨੂੰ ਅਸਥਾਈ ਨੌਕਰੀ ਦੇਵੇਗੀ, ਇਹ ਨੌਕਰੀਆਂ ਖਾਸ ਕਰਕੇ ਡਿਲਵਰੀ ਦੇ ਲਈ ਅਸਬਾਬ ਵਿਭਾਗ ''ਚ ਮਿਲੇਗੀ। ਐਮਾਜ਼ਾਨ ਗਰੇਟ ਇੰਡੀਅਨ ਸੇਲ ਦਾ ਆਯੋਜਨ ਕਰ ਰਿਹਾ ਹੈ। ਐਮਾਜ਼ਾਨ ਨੇ ਕਿਹਾ ਹੈ ਕਿ ਇਹ ਨੌਕਰੀਆਂ 27 ਪੂਰਤੀ ਸੈਂਟਰ ਅਤੇ 100 ਡਿਲਵਰੀ ਸੈਂਟਰ ਦੇ ਲਈ ਹੋਣਗੀਆਂ।
ਐਮਾਜ਼ਾਨ ਇੰਡੀਆਂ ਦੇ ਉੱਪ ਪ੍ਰਧਾਨ ਅਖਿਲ ਸਕਸੈਨਾ ਨੇ ਦੱਸਿਆ ਕਿ ਪੂਰੇ ਸਾਲ ''ਚ ਐਮਾਜ਼ਾਨ ਸੈਕੜਿਆਂ ਦੀ ਗਿਣਤੀ ''ਚ ਸੀਜਨਲ ਜਾਬ ਆਫਰ ਕਰਦਾ ਹੈ। ਇਸ ਦੇ ਇਲਾਵਾ ਲੰਬੀ ਮਿਆਦ ਨੌਕਰੀ ਦੇ ਲਈ ਵੀ ਕਾਫੀ ਲੋਕ ਜੁੜਦੇ ਹਨ। ਸਕਸੈਨਾ ਨੇ ਕਿਹਾ ਕਿ ਅਸਥਾਈ ਨੌਕਰੀ ਦੇ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਚੁਣੇ ਲੋਕਾਂ ਨੂੰ ਟ੍ਰੈਨਿੰਗ ਵੀ ਦਿੱਤੀ ਜਾਵੇਗੀ।
