ਭਾਰਤੀ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

03/20/2022 11:10:35 AM

ਨਵੀਂ ਦਿੱਲੀ- ਨਵੀਂ ਦਿੱਲੀ- ਭਾਰਤੀ ਫ਼ੌਜ ਨੇ 10ਵੀਂ ਪਾਸ ਨੌਜਵਾਨਾਂ ਲਈ ਭਰਤੀਆਂ ਕੱਢੀਆਂ ਗਈਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ਨੋਟੀਫਿਕੇਸ਼ਨ ਅਨੁਸਾਰ, ਕੁੱਕ ਅਤੇ ਹੋਰ ਅਹੁਦਿਆਂ 'ਤੇ 14 ਨਿਯੁਕਤੀਆਂ ਕੀਤੀਆਂ ਜਾਣਗੀਆਂ। 
ਕੁੱਕ- 9
ਟੇਲਰ- 1
ਨਾਈਂ- 1
ਰੇਂਜ ਚੌਕੀਦਾਰ- 1
ਸਫ਼ਾਈਵਾਲਾ- 2

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹਨ। ਐਪਲੀਕੇਸ਼ਨ ਭਰ ਕਰ ਕੇ ਸੰਬੰਧਤ ਦਸਤਾਵੇਜ਼ਾਂ ਨਾਲ ਆਖ਼ਰੀ ਤਾਰੀਖ਼ ਤੋਂ ਪਹਿਲਾਂ ਸੀਲ ਬੰਬ ਲਿਫ਼ਾਫ਼ੇ 'ਚ ਕਮਾਂਡੈਂਟ, ਗ੍ਰੇਨੇਡੀਅਰਜ਼ ਰੇਜੀਮੈਂਟਲ ਸੈਂਟਰ, ਜਬਲਪੁਰ (ਐੱਮ.ਪੀ.) ਪਿਨ- 482001 'ਤੇ ਭੇਜ ਦੇਣ। 

ਆਖ਼ਰੀ ਤਾਰੀਖ਼
ਉਮੀਦਵਾਰ 11 ਅਪ੍ਰੈਲ 2022 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ
ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ, ਰਾਖਵਾਂਕਰਨ ਵਰਗ ਲਈ ਛੋਟ ਦਿੱਤੀ ਗਈ ਹੈ। ਹੋਰ ਪਿਛੜਾ ਵਰਗ ਨੂੰ 3 ਸਾਲ ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News