ਭਾਰਤੀ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਆਖ਼ਰੀ ਤਾਰੀਖ਼ ਆ ਰਹੀ ਨੇੜੇ, ਜਲਦ ਕਰੋ ਅਪਲਾਈ
Monday, Feb 14, 2022 - 10:08 AM (IST)

ਨਵੀਂ ਦਿੱਲੀ- ਭਾਰਤੀ ਫ਼ੌਜ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਨੋਟੀਫਿਕੇਸ਼ਨ ਅਨੁਸਾਰ, ਜੱਜ ਐਡਵੋਕੇਟ ਜਨਰਲ ਬਰਾਂਚ ਲਈ ਭਾਰਤੀ ਫ਼ੌਜ 'ਚ ਸ਼ਾਰਟ ਸਰਵਿਸ ਕਮਿਸ਼ਨ ਦੇ ਅਹੁਦਿਆਂ 'ਤੇ ਅਵਿਆਹੁਤਾ ਪੁਰਸ਼ ਅਤੇ ਅਵਿਆਹੁਤਾ ਮਹਿਲਾ ਲਾਅ ਗਰੈਜੂਏਟ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 17 ਫਰਵਰੀ 2022 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 9 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ 'ਚੋਂ 6 ਅਹੁਦੇ ਪੁਰਸ਼ ਉਮੀਦਵਾਰਾਂ ਲਈ ਅਤੇ 3 ਮਹਿਲਾ ਉਮੀਦਵਾਰਾਂ ਲਈ ਹਨ।
ਉਮਰ
ਉਮੀਦਵਾਰ ਦੀ ਉਮਰ 21 ਤੋਂ 27 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਪੂਰੀ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖੋ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 55 ਫੀਸਦੀ ਐੱਲ.ਐੱਲ.ਬੀ. ਡਿਗਰੀ (ਗਰੈਜੂਏਸ਼ਨ ਤੋਂ ਬਾਅਦ 3 ਸਾਲ ਦਾ ਪ੍ਰੋਫੈਸ਼ਨਲ ਜਾਂ 12ਵੀਂ ਪ੍ਰੀਖਿਆ ਦੇ 5 ਸਾਲ ਬਾਅਦ) ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।