ਦੇਸ਼ ’ਚ ਪਹਿਲਾਂ ਵਾਂਗ ਕੰਟੇਨਰ ਦੀ ਸਮੱਸਿਆ ਨਹੀਂ, ਸਥਿਤੀ ’ਚ ਹੋਇਆ ਸੁਧਾਰ

04/22/2021 10:20:39 AM

ਨਵੀਂ ਦਿੱਲੀ– ਦੇਸ਼ ’ਚ ਹੁਣ ਕੰਟੇਨਰਾਂ ਦੀ ਕਮੀ ਦੀ ਸਮੱਸਿਆ ਕਾਫੀ ਹੱਦ ਤੱਕ ਦੂਰ ਹੋ ਗਈ ਹੈ। ਵਪਾਰ ਅਤੇ ਉਦਯੋਗ ਮੰਤਰਾਲਾ ਦੇ ਲਾਜਿਸਟਿਕਸ ਡਿਵੀਜ਼ਨ ’ਚ ਵਿਸ਼ੇਸ਼ ਸਕੱਤਰ ਪਵਨ ਅੱਗਰਵਾਲ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਾਰਚ (ਸਾਲ-ਦਰ-ਸਾਲ) ਵਿਚ 58 ਫੀਸਦੀ ਵਾਧੂ ਬਰਾਮਦ ਦਾ ਪ੍ਰਬੰਧ ਕੀਤਾ ਗਿਆ। ਕੰਟੇਨਰ ਸ਼ਿਪਿੰਗ ਲਾਈਨਜ਼ ਐਸੋਸੀਏਸ਼ਨ (ਇੰਡੀਆ) (ਸੀ. ਐੱਲ. ਐੱਸ. ਏ.) ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਰਚ 2019 (ਕੋਵਿਡ-19 ਤੋਂ ਪਹਿਲਾਂ) ਦੇ ਪੱਧਰ ਤੋਂ ਲਗਭਗ 17-18 ਫੀਸਦੀ ਵੱਧ ਹੈ।

15 ਅਪ੍ਰੈਲ 2021 ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਈਜੇਸ਼ਨ (ਐੱਫ. ਆਈ. ਈ. ਓ.) ਅਤੇ ਸੀ. ਐੱਲ. ਐੱਸ. ਏ. ਨਾਲ ਇਕ ਸਮੀਖਿਆ ਬੈਠਕ ਦੌਰਾਨ ਐੱਫ. ਆਈ. ਈ. ਓ. ਨੇ ਦੱਸਿਆ ਕਿ ਸਾਂਝੇ ਯਤਨਾਂ ਕਾਰਨ ਕੰਟੇਨਰਾਂ ਦੀ ਕਮੀ ਦਾ ਮੁੱਦਾ ਲਗਭਗ ਹੱਲ ਹੋ ਗਿਆ ਹੈ। ਬਰਾਮਦ ਲਈ ਫੂਡ-ਗ੍ਰੇਡ ਕੰਟੇਨਰਾਂ ’ਚ ਚਾਹ/ਕੌਫੀ/ਮਸਾਲਿਆਂ ਅਤੇ ਦੱਖਣੀ ਇਲਾਕਿਆਂ ਜਿਵੇਂ ਕੋਚੀ/ਤੂਤੀਕੋਰਿਨ/ਚੇਨਈ/ਮੰਗਲੌਰ ’ਚ ਸਥਾਨਕ ਪੱਧਰ ’ਤੇ ਕੁਝ ਕਮੀ ਹੈ। ਇਸ ਲਈ ਸੀ. ਐੱਸ. ਐੱਲ. ਏ. ਨੇ ਇਨ੍ਹਾਂ ਬੰਦਰਗਾਹਾਂ ’ਤੇ ਦਰਾਮਦ ’ਚ ਕਮੀ ਲਈ ਲੰਮੀ ਮਿਆਦ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਸੀ. ਐੱਲ. ਐੱਸ. ਏ. ਨੇ ਕਿਹਾ ਕਿ ਸਵੇਜ਼ ਨਹਿਰ ’ਚ ਹੋਏ ਬੰਦ ਦਾ ਪ੍ਰਭਾਵ ਹੁਣ ਜ਼ਿਆਦਾ ਨਹੀਂ ਹੈ। 26 ਮਾਰਚ ਦੀ ਬੈਠਕ ਤੋਂ ਬਾਅਦ ਸਮੇਂ ਸਿਰ ਐਡਵਾਂਸ ਸੂਚਨਾ ਕਾਰਨ ਮੁੱਖ ਰੂਪ ਨਾਲ ਭਾਰਤੀ ਬੰਦਰਗਾਹਾਂ ਵਲੋਂ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਗਿਆ।

ਮਾਰਚ 2021 ’ਚ ਵਰਲਡ ਕੰਟੇਨਰ ਇੰਡੈਕਸ (ਡਬਲਯੂ. ਸੀ. ਆਈ.) ਇਕ ਸਾਲ ਪਹਿਲਾਂ ਦੀ ਤੁਲਨਾ ’ਚ 233 ਫੀਸਦੀ ਵੱਧ ਸੀ। ਇਸ ਦਰਮਿਆਨ ਭਾਰਤੀ ਬੰਦਰਗਾਹਾਂ ’ਤੇ ਪਹੁੰਚਣ ਵਾਲੇ ਜਹਾਜ਼ਾਂ ਲਈ ਥਾਂ ਦੀ ਕਮੀ ਅਤੇ ਵਿਸ਼ੇਸ਼ ਤੌਰ ’ਤੇ ਪੂਰਬੀ ਅਫਰੀਕਾ ਦੇ ਕੁਝ ਨਿਸ਼ਚਿਤ ਸਥਾਨਾਂ ਦੀ ਉਪਲਬਧਤਾ ’ਚ ਦੇਰੀ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਮੁੱਦੇ ਸਨ। ਇਸ ਲਈ ਕੋਵਿਡ-19 ਕਾਰਨ ਦੁਨੀਆ ਦੀਆਂ ਪ੍ਰਮੁੱਖ ਬੰਦਰਗਾਹਾਂ ’ਤੇ ਭੀੜ ਅਤੇ ਭਾਰਤ ’ਚ ਬਰਾਮਦ ਅਤੇ ਦਰਾਮਦ ਦਰਮਿਆਨ ਤੇਜ਼ ਅਸੰਤੁਲਨ ਕਾਫੀ ਹੱਦ ਤੱਕ ਜ਼ਿੰਮੇਵਾਰ ਕਾਰਕ ਹਨ। ਇਸ ਤੋਂ ਇਲਾਵਾ ਹਾਲ ਹੀ ਦੇ ਮਹੀਨਿਆਂ ’ਚ ਬਰਾਮਦ ’ਚ ਆਈ ਤੇਜ਼ੀ ਵੀ ਇਕ ਹੋਰ ਕਾਰਨ ਹੈ।


Sanjeev

Content Editor

Related News