ਸਰਕਾਰੀ ਖਣਨ ਕਪਨੀ NMDC ਦਾ ਉਤਪਾਦਨ ਵੱਧ ਕੇ 31 ਲੱਖ ਟਨ ਤੋਂ ਪਾਰ

Monday, May 03, 2021 - 03:43 PM (IST)

ਨਵੀਂ ਦਿੱਲੀ- ਸਰਕਾਰੀ ਮਾਲਕੀਅਤ ਵਾਲੀ ਮਾਈਨਿੰਗ ਯਾਨੀ ਖਣਨ ਕੰਪਨੀ ਐੱਨ. ਐੱਮ. ਡੀ. ਸੀ. ਨੇ ਸੋਮਵਾਰ ਨੂੰ ਕਿਹਾ ਕਿ ਅਪ੍ਰੈਲ 2021 ਵਿਚ ਉਸ ਦੇ ਕੱਚੇ ਲੋਹੇ ਦਾ ਉਤਪਾਦਨ 74 ਫ਼ੀਸਦੀ ਵੱਧ ਕੇ 31.3 ਲੱਖ ਟਨ ਟਨ 'ਤੇ ਪਹੁੰਚ ਗਿਆ।

ਐੱਨ. ਐੱਮ. ਡੀ. ਸੀ. ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਕੰਪਨੀ ਨੇ ਅਪ੍ਰੈਲ 2020 ਵਿਚ 18 ਲੱਖ ਟਨ ਕੱਚੇ ਲੋਹੇ ਦਾ ਉਤਪਾਦਨ ਕੀਤਾ ਸੀ। ਸਮੀਖਿਆ ਅਧੀਨ ਮਹੀਨੇ ਵਿਚ ਕੱਚੇ ਨੇ ਵੀ ਵਿਕਰੀ ਵਿਚ ਮਜ਼ਬੂਤ ਵੀ​ਵਾਧਾ ਦਰਜ ਕੀਤਾ।

ਇਸ ਸਾਲ ਅਪ੍ਰੈਲ ਵਿਚ ਇਸ ਦੀ ਵਿਕਰੀ 30.9 ਲੱਖ ਟਨ ਰਹੀ, ਜੋ ਪਿਛਲੇ ਸਾਲ ਇਸ ਮਹੀਨੇ ਵਿਚ 13.8 ਲੱਖ ਟਨ ਸੀ। ਸਟੀਲ ਮੰਤਰਾਲਾ ਦੇ ਅਧੀਨ ਆਉਣ ਵਾਲੀ ਐੱਨ. ਐੱਮ. ਡੀ. ਸੀ. (ਰਾਸ਼ਟਰੀ ਖਣਿਜ ਵਿਕਾਸ ਕਾਰਪੋਰੇਸ਼ਨ) ਭਾਰਤ ਦੀ ਸਭ ਤੋਂ ਵੱਡੀ ਕੱਚੇ ਲੋਹੇ ਦੀ ਉਤਪਾਦਕ ਕੰਪਨੀ ਹੈ, ਜੋ ਇਸ ਸਮੇਂ ਛੱਤੀਸਗੜ੍ਹ ਅਤੇ ਕਰਨਾਟਕ ਵਿਚ ਸਥਿਤ ਇਸ ਦੀਆਂ ਤਿੰਨ ਖਾਣਾਂ ਤੋਂ ਸਾਲਾਨਾ ਲਗਭਗ 3.5 ਕਰੋੜ ਟਨ ਲੋਹੇ ਦਾ ਉਤਪਾਦਨ ਕਰਦੀ ਹੈ। ਇਸ ਤੋਂ ਇਲਾਵਾ ਇਹ ਕੰਪਨੀ ਹੋਰ ਖਣਿਜਾਂ ਜਿਵੇਂ ਕਿ ਤਾਂਬਾ, ਰੌਕ ਫਾਸਫੇਟ, ਲਾਈਮ ਸਟੋਨ, ਡੋਲੋਮਾਈਟ ਅਤੇ ਜਿਪਸਮ ਦੀ ਖੋਜ ਦੇ ਕੰਮਾਂ ਵਿਚ ਵੀ ਸ਼ਾਮਲ ਹੈ।


Sanjeev

Content Editor

Related News