ਗੌਤਮ ਅਡਾਨੀ ਅਤੇ ਐੱਨ. ਚੰਦਰਸ਼ੇਖਰਨ ਨੂੰ ਮਿਲੇ ਮਾਰਕੋ ਰੂਬੀਓ

Thursday, Oct 22, 2026 - 12:34 PM (IST)

ਗੌਤਮ ਅਡਾਨੀ ਅਤੇ ਐੱਨ. ਚੰਦਰਸ਼ੇਖਰਨ ਨੂੰ ਮਿਲੇ ਮਾਰਕੋ ਰੂਬੀਓ

ਬਿਜ਼ਨੈੱਸ ਡੈਸਕ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਮੁੰਬਈ ’ਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਗੁਜਰਾਤ ਦੇ ਜਾਮਨਗਰ ਰਵਾਨਾ ਹੋਏ, ਜਿੱਥੇ ਉਹ ਰਿਲਾਇੰਸ ਇੰਡਸਟਰੀਜ਼ ਦੀ ਤੇਲ ਰਿਫ਼ਾਇਨਰੀ, ਵਨਤਾਰਾ ਅਤੇ ਪ੍ਰਸਤਾਵਿਤ ਗ੍ਰੀਨ ਐਨਰਜੀ ਨਿਰਮਾਣ ਕੇਂਦਰ ਦਾ ਦੌਰਾ ਕਰਨਗੇ। ਸੂਤਰਾਂ ਮੁਤਾਬਕ ਰੂਬੀਓ ਮੰਗਲਵਾਰ ਨੂੰ ਮੁੰਬਈ ਪਹੁੰਚੇ ਸਨ। ਹਾਲਾਂਕਿ ਅਡਾਨੀ ਅਤੇ ਟਾਟਾ ਗਰੁੱਪ ਨਾਲ ਹੋਈਆਂ ਮੁਲਾਕਾਤਾਂ ਦੇ ਏਜੰਡੇ ਦਾ ਅਧਿਕਾਰਤ ਬਿਓਰਾ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬਦਲ ਜਾਵੇਗਾ OTP ਸਿਸਟਮ, ਜਾਣੋ ਕੀ ਹੈ TRAI ਦੀ ਪੂਰੀ ਯੋਜਨਾ

ਇਹ ਵੀ ਪੜ੍ਹੋ : ਭਾਰਤ ਦੇ ਸਭ ਤੋਂ ਵੱਡੇ SBI 'ਤੇ ਸਾਈਬਰ ਹਮਲਾ, ਹਜ਼ਾਰਾਂ ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਪਹੁੰਚਿਆ

ਜਾਮਨਗਰ ’ਚ ਰਿਲਾਇੰਸ ਦਾ ਰਿਫ਼ਾਇਨਰੀ ਕੰਪਲੈਕਸ ਖ਼ਾਸ ਮਹੱਤਵ ਰੱਖਦਾ ਹੈ। ਇੱਥੇ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਸਿੰਗਲ-ਸਾਈਟ ਤੇਲ ਰਿਫ਼ਾਇਨਰੀ ਦੀ ਪ੍ਰੋਸੈਸਿੰਗ ਸਮਰੱਥਾ ਕਰੀਬ 14 ਲੱਖ ਬੈਰਲ ਪ੍ਰਤੀ ਦਿਨ ਹੈ। ਇਸ ਤੋਂ ਇਲਾਵਾ ਵਨਤਾਰਾ ਜੰਗਲੀ ਜੀਵਾਂ ਦੇ ਬਚਾਅ, ਇਲਾਜ ਅਤੇ ਮੁੜ-ਵਸੇਬੇ ਲਈ ਵਿਕਸਤ ਕੀਤਾ ਗਿਆ ਕੇਂਦਰ ਹੈ। ਰੂਬੀਓ ਰਿਲਾਇੰਸ ਦੇ ਪ੍ਰਸਤਾਵਿਤ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਦਾ ਵੀ ਦੌਰਾ ਕਰਨਗੇ। ਇਸ ਪ੍ਰਾਜੈਕਟ ’ਚ ਸੋਲਰ ਮਾਡਿਊਲ, ਬੈਟਰੀ ਸਟੋਰੇਜ, ਹਰਿਤ ਹਾਈਡ੍ਰੋਜਨ ਲਈ ਇਲੈਕਟ੍ਰੋਲਾਇਜ਼ਰ ਅਤੇ ਹੋਰ ਸਫ਼ਾਈ ਊਰਜਾ ਉਪਕਰਨਾਂ ਦੇ ਨਿਰਮਾਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ :  HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ

ਇਹ ਵੀ ਪੜ੍ਹੋ :  Elon Musk ਦੇ Starlink ਨੂੰ ਭਾਰਤ 'ਚ ਅਜੇ ਤੱਕ ਕਿਉਂ ਨਹੀਂ ਮਿਲੀ ਐਂਟਰੀ, ਜਾਣੋ ਵਜ੍ਹਾ

ਇਹ ਦੌਰਾ ਭਾਰਤ-ਅਮਰੀਕਾ ਵਿਚਕਾਰ ਊਰਜਾ ਸੁਰੱਖਿਆ, ਨਿਰਮਾਣ ਅਤੇ ਤਕਨਾਲੋਜੀ ਸਹਿਯੋਗ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰੂਬੀਓ ਮੁਤਾਬਕ ਅਮਰੀਕਾ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਸਪਲਾਈ ਅਤੇ ਉਸ ਦੀ ਪ੍ਰੋਸੈਸਿੰਗ ਨੂੰ ਲੈ ਕੇ ਰਿਲਾਇੰਸ ਨਾਲ ਗੱਲਬਾਤ ਕਰ ਰਿਹਾ ਹੈ। ਭਾਰਤ ਵੀ ਊਰਜਾ ਸ੍ਰੋਤਾਂ ’ਚ ਵੰਨ-ਸੁਵੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX  ਦਾ ਹਿੱਸੇਦਾਰ; ਜਾਣੋ ਕਿਵੇਂ

ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News