ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਕੇ 584 ਅਰਬ ਡਾਲਰ ਰਿਹਾ

Friday, Jan 22, 2021 - 11:37 PM (IST)

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਕੇ 584 ਅਰਬ ਡਾਲਰ ਰਿਹਾ

ਮੁੰਬਈ- ਭਾਰਤ ਵਿਦੇਸ਼ੀ ਮੁਦਰਾ ਭੰਡਾਰ 15 ਜਨਵਰੀ ਨੂੰ ਸਮਾਪਤ ਹਫ਼ਤੇ ਵਿਚ 1.8 ਅਰਬ ਡਾਲਰ ਘੱਟ ਕੇ 584.2 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਸਮਾਪਤ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ 75.8 ਕਰੋੜ ਡਾਲਰ ਵੱਧ ਕੇ 586 ਅਰਬ ਡਾਲਰ ਦੀ ਸਰਵਉੱਚ ਉਚਾਈ ਨੂੰ ਛੂਹ ਗਈ ਸੀ।

ਭਾਰਤੀ ਰਿਜ਼ਰਵ ਬੈਂਕ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਸਮੀਖਿਆ ਅਧੀਨ ਮਿਆਦ ਵਿਚ ਵਿਦੇਸ਼ ਮੁਦਰਾ ਜਾਇਦਾਦ (ਐੱਫ. ਸੀ. ਏ.) ਦੇ ਘਟਣ ਦੀ ਵਜ੍ਹਾ ਨਾਲ ਮੁਦਰਾ ਭੰਡਾਰ ਵਿਚ ਗਿਰਾਵਟ ਆਈ।

ਵਿਦੇਸ਼ੀ ਮੁਦਰਾ ਜਾਇਦਾਦ, ਕੁੱਲ ਵਿਦੇਸ਼ੀ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਹੁੰਦੀ ਹੈ। ਰਿਜ਼ਰਵ ਬੈਂਕ ਦੇ ਹਫ਼ਤਾਵਾਰੀ ਅੰਕੜਿਆਂ ਮੁਤਾਬਕ, ਸਮੀਖਿਆ ਅਧੀਨ ਵਿਚ ਐੱਫ. ਸੀ. ਏ. 28.4 ਕਰੋੜ ਡਾਲਰ ਘੱਟ 541.5 ਅਰਬ ਡਾਲਰ ਰਹਿ ਗਿਆ। ਐੱਫ. ਸੀ. ਏ. ਨੂੰ ਦਰਸਾਇਆ ਡਾਲਰ ਵਿਚ ਜਾਂਦਾ ਹੈ ਪਰ ਇਸ ਵਿਚ ਯੂਰੋ, ਪੌਂਡ ਅਤੇ ਯੈੱਨ ਵਰਗੀਆਂ ਹੋਰ ਵਿਦੇਸ਼ੀ ਮੁਦਰਾ ਸੰਪਤੀ ਵੀ ਸ਼ਾਮਲ ਹੁੰਦੀਆਂ ਹਨ। ਅੰਕੜਿਆਂ ਮੁਤਾਬਕ, 15 ਜਨਵਰੀ ਨੂੰ ਸਮਾਪਤ ਹਫ਼ਤੇ ਦੌਰਾਨ ਦੇਸ਼ ਦੇ ਸਵਰਣ ਭੰਡਾਰ ਮੁੱਲ ਦਾ ਮੁੱਲ 1.5 ਅਰਬ ਡਾਲਰ ਘੱਟ ਕੇ 36.06 ਅਰਬ ਡਾਲਰ ਰਹਿ ਗਿਆ। ਦੇਸ਼ ਨੂੰ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵਿਚ ਮਿਲਿਆ ਵਿਸ਼ੇਸ਼ ਆਹਰਣ ਅਧਿਕਾਰ 40 ਲੱਖ ਡਾਲਰ ਘੱਟ ਕੇ 1.5 ਅਰਬ ਡਾਲਰ ਰਹਿ ਗਿਆ, ਜਦੋਂ ਕਿ ਆਈ. ਐੱਮ. ਐੱਫ. ਕੋਲ ਰਿਜ਼ਰਵ ਮੁਦਰਾ ਭੰਡਾਰ 1.7 ਕਰੋੜ ਡਾਲਰ ਘੱਟ ਕੇ 5.163 ਅਰਬ ਡਾਲਰ ਰਿਹਾ।


author

Sanjeev

Content Editor

Related News