ਕਰਜ਼ 'ਚ ਫਸੀ ਰਿਲਾਇੰਸ ਕੈਪੀਟਲ ਨੂੰ ਖਰੀਦਣ ਦੀ ਦੌੜ 'ਚ 8 ਕੰਪਨੀਆਂ

Wednesday, Dec 02, 2020 - 09:19 PM (IST)

ਕਰਜ਼ 'ਚ ਫਸੀ ਰਿਲਾਇੰਸ ਕੈਪੀਟਲ ਨੂੰ ਖਰੀਦਣ ਦੀ ਦੌੜ 'ਚ 8 ਕੰਪਨੀਆਂ

ਨਵੀਂ ਦਿੱਲੀ— ਉਦਯੋਗਪਤੀ ਅਨਿਲ ਅੰਬਾਨੀ ਪ੍ਰਮੋਟਡ ਰਿਲਾਇੰਸ ਸਮੂਹ ਦੀ ਇਕਾਈ ਰਿਲਾਇੰਸ ਕੈਪੀਟਲ ਲਿ. ਨੂੰ ਖ਼ਰੀਦਣ ਲਈ ਅਮਰੀਕਾ ਦੀ ਓਕਟ੍ਰੀ ਅਤੇ ਜੇ. ਸੀ. ਫਲਾਵਰ ਸਮੇਤ ਅੱਠ ਕੰਪਨੀਆਂ ਦੌੜ 'ਚ ਹਨ। ਰਿਲਾਇੰਸ ਕੈਪੀਟਲ ਲਿ. (ਆਰ. ਸੀ. ਐੱਲ.) ਦੀ ਇਕਾਈਆਂ 'ਚ ਪੂਰੀ ਜਾਂ ਕੁਝ ਹਿੱਸੇਦਾਰੀ ਲੈਣ ਨੂੰ ਲੈ ਕੇ ਰੁਚੀ ਪੱਤਰ ਮੰਗੇ ਗਏ ਹਨ।

ਆਰ. ਸੀ. ਐੱਲ. ਦੀਆਂ ਸਹਾਇਕ ਇਕਾਈਆਂ 'ਚ ਰਿਲਾਇੰਸ ਜਨਰਲ ਇੰਸ਼ੋਰੈਂਸ, ਰਿਲਾਇੰਸ ਨਿਪਨ ਲਾਈਫ ਇੰਸ਼ੋਰੈਂਸ ਕੰਪਨੀ, ਰਿਲਾਇੰਸ ਸਕਿਓਰਿਟੀਜ਼, ਰਿਲਾਇੰਸ ਫਾਈਨੈਸ਼ੀਅਲ ਲਿ. ਅਤੇ ਰਿਲਾਇੰਸ ਐਸੇਟ ਰੀ-ਕੰਸਟ੍ਰਕਸ਼ਨ ਲਿ. ਹਨ।

ਸੂਤਰਾਂ ਅਨੁਸਾਰ ਆਰ. ਸੀ. ਐੱਲ. ਦੀਆਂ ਇਕਾਈਆਂ 'ਚ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ ਕਮੇਟੀ ਆਫ. ਡਿਬੈਂਚਰਜ਼ ਹੋਲਡਰਜ਼ ਅਤੇ ਡਿਬੈਂਚਰ ਟਰੱਸਟੀ ਵਿਸਤਾਰਾ ਆਈ. ਟੀ. ਸੀ. ਐੱਲ. ਇੰਡੀਆ ਲਿ. ਦੀ ਅਗਵਾਈ 'ਚ ਚੱਲ ਰਹੀ ਹੈ। ਇਹ ਆਰ. ਸੀ. ਐੱਲ. ਦੇ ਉੱਪਰ 20,000 ਕਰੋੜ ਰੁਪਏ ਦੇ ਬਕਾਇਆ ਕਰਜ਼ ਦਾ 93 ਫ਼ੀਸਦੀ ਦਾ ਪ੍ਰਤੀਨਿਧਤਾ ਕਰਦੇ ਹਨ। ਹਿੱਸੇਦਾਰੀ ਵਿਕਰੀ ਨੂੰ ਲੈ ਕੇ ਰੁਚੀ ਪੱਤਰ ਜਮ੍ਹਾ ਕਰਾਉਣ ਦੀ ਅੰਤਿਮ ਤਾਰੀਖ਼ ਇਕ ਦਸੰਬਰ ਸੀ। ਕਰਜ਼ਦਾਤਾ ਦੇ ਸਲਾਹਕਾਰ ਐੱਸ. ਬੀ. ਆਈ. ਕੈਪੀਟਲ ਮਾਰਕੀਟਿਸ ਅਤੇ ਜੇ. ਐੱਮ. ਫਾਈਨੈਂਸ਼ੀਅਲ ਸਰਵਿਸਿਜ਼ ਨੂੰ ਅੰਤਿਮ ਤਾਰੀਖ਼ ਤੱਕ ਕੁੱਲ 60 ਵੱਖ-ਵੱਖ ਬੋਲੀਆਂ ਪ੍ਰਾਪਤ ਹੋਈਆਂ ਹਨ।


author

Sanjeev

Content Editor

Related News