ਭਾਰਤ ’ਚ 2024-25 ’ਚ ਤਾਂਬੇ ਦੀ ਮੰਗ 9.3 ਫੀਸਦੀ ਵਧੀ

Thursday, Oct 30, 2025 - 05:55 PM (IST)

ਭਾਰਤ ’ਚ 2024-25 ’ਚ ਤਾਂਬੇ ਦੀ ਮੰਗ 9.3 ਫੀਸਦੀ ਵਧੀ

ਨਵੀਂ ਦਿੱਲੀ - ਮਜ਼ਬੂਤ ਆਰਥਿਕ ਪ੍ਰਗਤੀ ਅਤੇ ਮਹੱਤਵਪੂਰਨ ਖੇਤਰਾਂ ’ਚ ਤਾਂਬੇ ਦੀ ਵਧਦੀ ਵਰਤੋਂ ਕਾਰਨ ਵਿੱਤੀ ਸਾਲ 2024-25 ’ਚ ਭਾਰਤ ’ਚ ਇਸ ਧਾਤੂ ਦੀ ਮੰਗ 9.3 ਫੀਸਦੀ ਵਧ ਕੇ 1,878 ਕਿਲੋ ਟਨ ਹੋ ਗਈ।

ਇਹ ਵੀ ਪੜ੍ਹੋ :     11 ਰੁਪਏ 'ਚ ਕਰੋ ਵਿਦੇਸ਼ ਦੀ ਯਾਤਰਾ, ਆਫ਼ਰ ਲਈ ਬਚੇ ਸਿਰਫ਼ ਦੋ ਦਿਨ, ਇਹ Airline ਦੇ ਰਹੀ ਸਹੂਲਤ

ਇੰਟਰਨੈਸ਼ਨਲ ਕਾਪਰ ਐਸੋਸੀਏਸ਼ਨ ਇੰਡੀਆ (ਆਈ. ਸੀ. ਏ. ਇੰਡੀਆ) ਨੇ ਵਿੱਤੀ ਸਾਲ 2024-25 ਲਈ ਆਪਣੀ ਤਾਂਬੇ ਦੀ ਮੰਗ ਰਿਪੋਰਟ ਜਾਰੀ ਕੀਤੀ। ਵਿੱਤੀ ਸਾਲ 2023-24 ’ਚ ਦੇਸ਼ ’ਚ ਤਾਂਬੇ ਦੀ ਮੰਗ 1,718 ਕਿਲੋ ਟਨ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਡੇ ਪੈਮਾਨੇ ਦੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ, ਭਵਨ ਨਿਰਮਾਣ, ਸਵੱਛ ਊਰਜਾ ਤਬਦੀਲੀ ਅਤੇ ਉੱਭਰਦੀਆਂ ਟੈਕਨਾਲੋਜੀਆਂ ’ਤੇ ਭਾਰਤ ਦੇ ਲਗਾਤਾਰ ਜ਼ੋਰ ਨੇ ਪ੍ਰਮੁੱਖ ਉਦਯੋਗਿਕ ਸਮੱਗਰੀਆਂ ਦੀ ਮੰਗ ਨੂੰ ਤੇਜ਼ ਕਰ ਦਿੱਤਾ ਹੈ ਅਤੇ ਤਾਂਬਾ ਇਨ੍ਹਾਂ ਖੇਤਰਾਂ ’ਚ ਇਕ ਮਹੱਤਵਪੂਰਨ ਪ੍ਰਮੋਟਰ ਦੇ ਤੌਰ ’ਤੇ ਉੱਭਰ ਰਿਹਾ ਹੈ। ਭਵਨ ਨਿਰਮਾਣ ਅਤੇ ਬੁਨਿਆਦੀ ਢਾਂਚਾ ਖੇਤਰ ਕ੍ਰਮਵਾਰ 11 ਫੀਸਦੀ ਅਤੇ 17 ਫੀਸਦੀ ਦਾ ਸਾਲਾਨਾ ਵਾਧਾ ਦਰਜ ਕਰਦੇ ਹੋਏ ਵਿਕਾਸ ਦੇ ਮੁੱਢਲੇ ਚਾਲਕ ਬਣੇ ਰਹੇ।

ਇਹ ਵੀ ਪੜ੍ਹੋ :     ਆਲ ਟਾਈਮ ਹਾਈ ਤੋਂ ਠਾਹ ਡਿੱਗਾ ਸੋਨਾ, ਚਾਂਦੀ ਵੀ 30350 ਰੁਪਏ ਟੁੱਟੀ, ਜਾਣੋ 24-23-22-18K ਦੇ ਭਾਅ

ਆਈ. ਸੀ. ਏ. ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਯੂਰ ਕਰਮਰਕਰ ਨੇ ਕਿਹਾ,‘‘ਭਾਰਤ ’ਚ ਤਾਂਬੇ ਦੀ ਮੰਗ ਦਾ ਰੁਝੇਵਾਂ ਦੇਸ਼ ਦੀ ਆਰਥਿਕ ਅਤੇ ਉਦਯੋਗਿਕ ਰਫਤਾਰ ਨੂੰ ਦਰਸਾਉਂਦਾ ਹੈ। ਨਵਿਆਉਣਯੋਗ ਊਰਜਾ, ਟਿਕਾਊ ਗਤੀਸ਼ੀਲਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹ ਦੇਣ ਵਾਲੀਆਂ ਨੀਤੀਆਂ ਨੇ ਤਾਂਬੇ ਦੀ ਮੰਗ ਨੂੰ ਉਤਸ਼ਾਹ ਦਿੱਤਾ ਹੈ। ਉਨ੍ਹਾਂ ਕਿਹਾ,‘‘ਹਾਲਾਂਕਿ ਇਹ ਪੁੱਛਣਾ ਜ਼ਰੂਰੀ ਹੈ ਕਿ ਕੀ ਤਾਂਬੇ ਦੀ ਮੰਗ ’ਚ ਵਾਧੇ ਦੀ ਮੌਜੂਦਾ ਰਫਤਾਰ ਸਾਲ 2047 ਤੱਕ ਦੇਸ਼ ਦੇ ਲੰਮੀ ਮਿਆਦ ਦੇ ਵਿਕਸਤ ਭਾਰਤ (ਵਿਕਸਤ ਭਾਰਤ) ਏਜੰਡੇ ਨੂੰ ਪੂਰਾ ਕਰਨ ਲਈ ਸਮਰੱਥ ਹੈ?’’

ਇਹ ਵੀ ਪੜ੍ਹੋ :    ਖ਼ੁਸ਼ਖ਼ਬਰੀ ! ਸਰਕਾਰੀ ਮੁਲਾਜ਼ਮਾਂ ਲਈ ਬਦਲੇ Retirement Rules , ਪੈਨਸ਼ਨ ਤੋਂ ਲੈ ਕੇ ਭੱਤਿਆਂ ਤੱਕ ਹੋਏ 5 ਵੱਡੇ ਬਦਲਾਅ

ਇਹ ਵੀ ਪੜ੍ਹੋ :     1 ਨਵੰਬਰ ਤੋਂ ਬਦਲ ਰਹੇ ਇਹ ਜ਼ਰੂਰੀ ਨਿਯਮ, SBI-PNB Bank ਖ਼ਾਤਾਧਾਰਕਾਂ 'ਤੇ ਪਵੇਗਾ ਸਿੱਧਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News