‘ਟਰੰਪ ਟੈਰਿਫ’ ਤੋਂ ਭਾਰਤ ਦੀ ਅਰਥਵਿਵਸਥਾ ਨੂੰ ਖਤਰਾ ਨਹੀਂ : ਸੰਜੇ ਮਲਹੋਤਰਾ
Thursday, Oct 16, 2025 - 05:57 PM (IST)

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਸਾਲਾਨਾ ਬੈਠਕ ’ਚ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਮੁੱਖ ਤੌਰ ’ਤੇ ਘਰੇਲੂ ਮੰਗ ’ਤੇ ਆਧਾਰਿਤ ਹੈ, ਇਸ ਲਈ ‘ਟਰੰਪ ਟੈਰਿਫ’ ਦਾ ਅਸਰ ਦੇਸ਼ ਦੇ ਆਰਥਿਕ ਵਾਧੇ ’ਤੇ ਬਹੁਤ ਜ਼ਿਆਦਾ ਨਹੀਂ ਪਵੇਗਾ।
ਇਹ ਵੀ ਪੜ੍ਹੋ : ਚਾਂਦੀ ਦੀ ਹੋ ਗਈ ਭਾਰੀ ਕਿੱਲਤ : ਵਪਾਰੀਆਂ ਨੇ ਬੰਦ ਕੀਤੀ ਬੁਕਿੰਗ, ਉੱਚੇ ਪ੍ਰੀਮੀਅਮ 'ਤੇ ਹੋ ਰਹੀ ਵਿਕਰੀ
ਉਨ੍ਹਾਂ ਕਿਹਾ ਕਿ ਭਾਰਤ ਨੇ ਗਲੋਬਲ ਬੇਯਕੀਨੀਆਂ ਵਿਚਾਲੇ ਵੀ 8 ਫੀਸਦੀ ਤੋਂ ਵੱਧ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ, ਜਦੋਂਕਿ ਟੈਰਿਫ ਦਾ ਕੁਝ ਨਕਾਰਾਤਮਕ ਅਸਰ ਜ਼ਰੂਰ ਹੁੰਦਾ ਹੈ ਪਰ ਇਹ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਨਹੀਂ ਹੈ।
ਇਹ ਵੀ ਪੜ੍ਹੋ : ਛੋਟੇ ਬੈਂਕਾਂ ਦਾ ਵੱਡੇ ਬੈਂਕਾਂ 'ਚ ਰਲੇਵਾਂ! ਕਿਤੇ ਤੁਹਾਡੇ Bank ਦਾ ਨਾਂ ਤਾਂ ਨਹੀਂ ਸ਼ਾਮਲ
ਉਨ੍ਹਾਂ ਨੇ ਅਮਰੀਕੀ ਟੈਰਿਫ ਨੀਤੀਆਂ ਤੋਂ ਪੈਦਾ ਹੋਈ ਗਲੋਬਲ ਵਪਾਰਕ ਅਸਥਿਰਤਾ ਅਤੇ ਹੋਰ ਅਰਥਵਿਵਸਥਾਵਾਂ ਦੇ ਸੁਸਤ ਵਾਧੇ ਦੀ ਚਰਚਾ ਕਰਦੇ ਹੋਏ ਕਿਹਾ ਕਿ ਭਾਰਤ ਦੀ ਸਥਿਤੀ ਇਸ ਤੋਂ ਕਾਫੀ ਵੱਖ ਹੈ।
ਇਹ ਵੀ ਪੜ੍ਹੋ : ਧਨਤੇਰਸ-ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲੱਗੀ ਰੇਸ, ਅੱਜ ਫਿਰ ਤੋੜੇ ਰਿਕਾਰਡ
ਭਾਰਤ ਨੇ ਖੁਦ ਨੂੰ ਬਣਾਇਆ ਮਜ਼ਬੂਤ
ਮਲਹੋਤਰਾ ਨੇ ਕਿਹਾ,“ਅਸੀਂ ਅਜਿਹੇ ਸਮੇਂ ’ਚ ਰਹਿ ਰਹੇ ਹਾਂ, ਜਦੋਂ ਨੀਤੀਗਤ ਬੇਯਕੀਨੀਆਂ ਅਤੇ ਭੂ-ਸਿਆਸੀ ਤਣਾਅ ਨੇ ਗਲੋਬਲ ਅਰਥਵਿਵਸਥਾ ਨੂੰ ਚੁਣੌਤੀ ਦਿੱਤੀ ਹੈ। ਉੱਭਰਦੇ ਬਾਜ਼ਾਰ ਵਾਲੇ ਦੇਸ਼ਾਂ ਲਈ ਇਹ ਇਕ ਜੋਖਿਮ ਹੈ ਪਰ ਭਾਰਤ ਨੇ ਇਨ੍ਹਾਂ ਹਾਲਾਤ ’ਚ ਵੀ ਖੁਦ ਨੂੰ ਮਜ਼ਬੂਤ ਬਣਾਈ ਰੱਖਿਆ ਹੈ।”
ਇਹ ਵੀ ਪੜ੍ਹੋ : NHAI ਨੇ ਦੇਸ਼ ਭਰ ਦੇ NH 'ਤੇ ਲਾਗੂ ਕੀਤੀ ਯੋਜਨਾ, ਫੋਟੋ ਭੇਜੋ ਤੇ ਹਾਸਲ ਕਰੋ 1,000 ਰੁਪਏ ਦਾ Fastag
ਸਰਕਾਰ-ਮਾਨੀਟਰੀ ਕਮੇਟੀ ਵਿਚਾਲੇ ਬਿਹਤਰ ਤਾਲਮੇਲ
ਆਰ. ਬੀ. ਆਈ. ਗਵਰਨਰ ਨੇ ਦੱਸਿਆ ਕਿ ਭਾਰਤ ਦਾ ਮਾਲੀਆ ਘਾਟਾ ਹੁਣ ਕਾਬੂ ਦੇ ਪੱਧਰ ’ਤੇ ਹੈ ਅਤੇ ਕੇਂਦਰ ਸਰਕਾਰ ਲਈ ਇਹ ਜੀ. ਡੀ. ਪੀ. ਦਾ ਕਰੀਬ 4.4 ਫੀਸਦੀ ਹੈ। ਨਾਲ ਹੀ ਭਾਰਤ ਦਾ ਕੁਲ ਕਰਜ਼ਾ ਵਿਸ਼ਵ ’ਚ ਸਭ ਤੋਂ ਘੱਟ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮਾਨੀਟਰੀ ਕਮੇਟੀ ਵਿਚਾਲੇ ਬਿਹਤਰ ਤਾਲਮੇਲ ਨਾਲ ਇਹ ਸਥਿਰਤਾ ਹਾਸਲ ਹੋਈ ਹੈ।
ਇਹ ਵੀ ਪੜ੍ਹੋ : ਚੀਨ ਦੇ 'ਡਾਰਕ ਫੈਕਟਰੀ' ਮਾਡਲ ਤੋਂ ਕੰਬੀ ਦੁਨੀਆ, ਅਮਰੀਕਾ ਸਮੇਤ ਹੋਰ ਦੇਸ਼ਾਂ ਦੀ ਵਧਾਈ ਚਿੰਤਾ(Photo)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8