ਐਮਾਜ਼ੋਨ ਰਾਹੀਂ 10 ਸਾਲ ’ਚ 20 ਅਰਬ ਡਾਲਰ ਦੇ ਭਾਰਤੀ ਉਤਪਾਦ ਹੋਏ ਬਰਾਮਦ

Monday, Oct 27, 2025 - 06:55 PM (IST)

ਐਮਾਜ਼ੋਨ ਰਾਹੀਂ 10 ਸਾਲ ’ਚ 20 ਅਰਬ ਡਾਲਰ ਦੇ ਭਾਰਤੀ ਉਤਪਾਦ ਹੋਏ ਬਰਾਮਦ

ਨਵੀਂ ਦਿੱਲੀ  - ਭਾਰਤੀ ਬਰਾਮਦਕਾਰਾਂ ਨੇ ਐਮਾਜ਼ੋਨ ਰਾਹੀਂ ਪਿਛਲੇ 10 ਸਾਲਾਂ ’ਚ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ’ਚ 20 ਅਰਬ ਡਾਲਰ ਦੇ ਉਤਪਾਦ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਭਾਰਤ ’ਚ ਐਮਾਜ਼ੋਨ ਦੇ ਗਲੋਬਲ ਵਿਕਰੀ ਪ੍ਰਮੁੱਖ ਸ਼੍ਰੀਨਿਧੀ ਕਲਵਾਪੁਡੀ ਨੇ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਐਮਾਜ਼ੋਨ ਨੇ ਸਾਲ 2015 ’ਚ ਭਾਰਤੀ ਵਿਕਰੇਤਾਵਾਂ ਲਈ ਗਲੋਬਲ ਬਾਜ਼ਾਰ ਦੇ ਦਰਵਾਜ਼ੇ ਖੋਲ੍ਹੇ ਸਨ। ਹੁਣ ਤੱਕ ਐਮਾਜ਼ੋਨ ਦੇ ਪਲੇਟਫਾਰਮ ਰਾਹੀਂ 100 ਤੋਂ ਵੱਧ ਦੇਸ਼ਾਂ ’ਚ 20 ਅਰਬ ਡਾਲਰ ਤੋਂ ਵੱਧ ਦੇ ਭਾਰਤੀ ਉਤਪਾਦਾਂ ਦੀ ਵਿਕਰੀ ਕੀਤੀ ਗਈ ਹੈ। ਕੰਪਨੀ ਦਾ ਟੀਚਾ ਸਾਲ 2030 ਤੱਕ ਕੁਲ ਵਿਕਰੀ ਨੂੰ 80 ਅਰਬ ਡਾਲਰ ’ਤੇ ਪਹੁੰਚਾਉਣ ਦਾ ਹੈ।

ਇਹ ਵੀ ਪੜ੍ਹੋ :     ਪੰਜਾਬ 'ਚ ਚਿਕਨ ਨਾਲੋਂ ਮਹਿੰਗਾ ਹੋਇਆ ਟਮਾਟਰ, 700 ਰੁਪਏ ਤੱਕ ਪਹੁੰਚੀ ਇੱਕ ਕਿਲੋ ਦੀ ਕੀਮਤ

ਉਨ੍ਹਾਂ ਦੱਸਿਆ ਕਿ ਭਾਰਤੀ ਉਤਪਾਦਾਂ ਲਈ ਐਮਾਜ਼ੋਨ ਰਾਹੀਂ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਅਮਰੀਕਾ ਰਿਹਾ ਹੈ। ਇਸ ਤੋਂ ਬਾਅਦ ਕ੍ਰਮਵਾਰ ਬ੍ਰਿਟੇਨ, ਜਰਮਨੀ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਦਾ ਸਥਾਨ ਹੈ। ਅਮਰੀਕਾ ’ਚ ਭਾਰਤੀ ਉਤਪਾਦਾਂ ’ਤੇ 50 ਫ਼ੀਸਦੀ ਇੰਪੋਰਟ ਡਿਊਟੀ ਲਾਉਣ ਦੇ ਫ਼ੈਸਲੇ ਨਾਲ ਵਿਕਰੀ ’ਤੇ ਅਸਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜੇ ਇੰਪੋਰਟ ਡਿਊਟੀ ਵਧੇ ਨੂੰ ਸਿਰਫ 2 ਮਹੀਨੇ ਹੀ ਹੋਏ ਹਨ ਅਤੇ ਇਸ ਸਮੇਂ ਕੋਈ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗਾ।

ਇਹ ਵੀ ਪੜ੍ਹੋ :     ਆਲ ਟਾਈਮ ਹਾਈ ਤੋਂ ਠਾਹ ਡਿੱਗਾ ਸੋਨਾ, ਚਾਂਦੀ ਵੀ 30350 ਰੁਪਏ ਟੁੱਟੀ, ਜਾਣੋ 24-23-22-18K ਦੇ ਭਾਅ
ਇਹ ਵੀ ਪੜ੍ਹੋ :     ਸਾਲ 2026 ਦੇ ਅੰਤ ਤੱਕ ਸੋਨਾ ਇੰਨਾ ਮਹਿੰਗਾ ਹੋ ਜਾਵੇਗਾ ਕਿ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News