GSTR-3ਬੀ ਰਿਟਰਨ ਦਾਖਲ ਕਰਨ ਦੀ ਤਰੀਕ ਵਧੀ
Monday, Oct 20, 2025 - 03:12 PM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਐਤਵਾਰ ਨੂੰ ਮਹੀਨਾਵਾਰ ਜੀ. ਐੱਸ. ਟੀ. ਆਰ.-3ਬੀ ਟੈਕਸ ਭੁਗਤਾਨ ਫਾਰਮ ਦਾਖਲ ਕਰਨ ਦੀ ਆਖਰੀ ਤਰੀਕ 5 ਦਿਨ ਵਧਾ ਕੇ 25 ਅਕਤੂਬਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਵਾਂ Cheque Clearing System ਫ਼ੇਲ!, Bounce ਹੋ ਰਹੇ ਚੈੱਕ, ਗਾਹਕਾਂ 'ਚ ਮਚੀ ਹਾਹਾਕਾਰ
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ.) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਸਤੰਬਰ ਅਤੇ ਜੁਲਾਈ-ਸਤੰਬਰ ਤਿਮਾਹੀ ਲਈ ਜੀ. ਐੱਸ. ਟੀ. ਆਰ.-3ਬੀ ਦਾਖਲ ਕਰਨ ਵਾਲੇ 25 ਅਕਤੂਬਰ ਤੱਕ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਸੀ. ਬੀ. ਆਈ. ਸੀ. ਨੇ ‘ਐਕਸ’ ’ਤੇ ਪੋਸਟ ’ਚ ਜੀ. ਐੱਸ. ਟੀ. ਆਰ.-3ਬੀ ਦਾਖਲ ਕਰਨ ਦੀ ਆਖਰੀ ਤਰੀਕ ਵਧਾਉਣ ਦੀ ਸੂਚਨਾ ਦਿੱਤੀ ਹੈ।
ਇਹ ਵੀ ਪੜ੍ਹੋ : ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ
ਜੀ. ਐੱਸ. ਟੀ. ਆਰ.-3ਬੀ ਇਕ ਮੰਥਲੀ ਅਤੇ ਕੁਆਰਟਰਲੀ ਸਮਰੀ ਰਿਟਰਨ ਹੈ, ਜਿਸ ਨੂੰ ਹਰ ਮਹੀਨੇ ਦੀ 20, 22 ਅਤੇ 24 ਤਰੀਕ ਵਿਚਾਲੇ ਵੱਖ-ਵੱਖ ਸ਼੍ਰੇਣੀਆਂ ਦੇ ਰਜਿਸਟਰਡ ਟੈਕਸਪੇਅਰਜ਼ ਪੜਾਅਬੱਧ ਤਰੀਕੇ ਨਾਲ ਦਾਖਲ ਕਰਦੇ ਹਨ। ਇਹ ਵਿਸਥਾਰ ਲੋੜ ਅਨੁਸਾਰ ਸੀ ਕਿਉਂਕਿ 20 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਹੈ।
ਇਹ ਵੀ ਪੜ੍ਹੋ : ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8