5ਜੀ ਤਕਨਾਲੌਜੀ ਨਾਲ ਭਾਰਤ ਲਈ ਕਾਫੀ ਸੰਭਾਵਨਾਵਾਂ : ਐੱਸ. ਕੇ. ਗੁਪਤਾ

11/26/2020 9:58:04 PM

ਨਵੀਂ ਦਿੱਲੀ– ਦੂਰਸੰਚਾਰ ਰੈਗੁਲੇਟਰ ਟਰਾਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਅਤੇ ਆਈ. ਓ. ਟੀ. ਵਰਗੀਆਂ ਤਕਨੀਕਾਂ ਨਾਲ ਹੀ 5ਜੀ ਤਕਨਾਲੌਜੀ ਦੇ ਆਉਣ ਨਾਲ ਭਾਰਤ ਦਾ ਵੱਧ ਫਾਇਦਾ ਹੈ।

ਭਾਰਤੀ ਦੂਰਸੰਚਾਰ ਰੈਗੁਲੇਟਰ ਅਥਾਰਿਟੀ (ਟਰਾਈ) ਦੇ ਸਕੱਤਰ ਐੱਸ. ਕੇ. ਗੁਪਤਾ ਨੇ ਕਿਹਾ ਕਿ ਇਸ ਸਮਰੱਥਾ ਦਾ ਪੂਰਾ ਲਾਭ ਲਈ ਭਾਰਤ ਨੂੰ ਸਦਭਾਵਨਾਪੂਰਣ ਨਜ਼ਰੀਏ ਨੂੰ ਅਪਣਾਉਣ ਅਤੇ ਬਾਜ਼ਾਰ ਵਿਸ਼ੇਸ਼ ਦੇ ਆਧਾਰ ’ਤੇ ਵਰਤੋਂ ਦੇ ਮਾਮਲਿਆਂ ਦੀ ਪਛਾਣ ਕਰਨ ਦੇ ਨਾਲ ਹੀ ਸੁਰੱਖਿਆ ਅਤੇ ਨਿੱਜਤਾ ਦੇ ਪਹਿਲੂਆਂ ਦਾ ਵੀ ਧਿਆਨ ਰੱਖਣਾ ਹੋਵੇਗਾ।

ਉਨ੍ਹਾਂ ਨੇ 5ਜੀ ਤਕਨਾਲੌਜੀ ’ਤੇ ਪੀ. ਐੱਚ. ਡੀ. ਸੀ. ਆਈ. ਵਲੋਂ ਆਯੋਜਿਤ ਇਕ ਵੈਬੀਨਾਰ ’ਚ ਕਿਹਾ ਕਿ 5ਜੀ ਦਾ ਭਵਿੱਖ ਅਹਿਮ ਹੈ। ਸਦਭਾਵਨਾਪੂਰਣ ਵਿਕਾਸ ਹੋਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਕ ਮੰਚ ’ਤੇ ਆਉਣਾ ਚਾਹੀਦਾ ਹੈ, ਖਾਸ ਤੌਰ ’ਤੇ ਭਾਰਤ ’ਚ ਵਿਸ਼ੇਸ਼ ਉਪਯੋਗ ਲਈ ਪਰੀਖਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਇਹੀ ਸਫਲਤਾ ਦੀ ਕੂੰਜੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਚੁਣੌਤੀਆਂ ਅਤੇ ਸਾਵਦਾਨੀਆਂ ਨੂੰ ਧਿਆਨ ’ਚ ਰੱਖਣਾ ਹੋਵੇਗਾ, ਜਿਸ ’ਚ ਡਾਟਾ ਪ੍ਰਾਈਵੇਸੀ ਅਤੇ ਸੂਚਨਾ ਸੁਰੱਖਿਆ ਦੇ ਮੁੱਦੇ ਸ਼ਾਮਲ ਹਨ।
 


Sanjeev

Content Editor

Related News