ਯੂਥ ਕਾਂਗਰਸ ਅੱਜ ਕਰੇਗੀ ਖੱਟੜ ਦੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ:ਜ਼ਿਲ੍ਹਾ ਪ੍ਰਧਾਨ

Tuesday, Dec 01, 2020 - 04:17 PM (IST)

ਯੂਥ ਕਾਂਗਰਸ ਅੱਜ ਕਰੇਗੀ ਖੱਟੜ ਦੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ:ਜ਼ਿਲ੍ਹਾ ਪ੍ਰਧਾਨ

ਟਾਂਡਾ ਉੜਮੜ (ਵਰਿੰਦਰ ਪੰਡਿਤ): ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਨਰਵਾਲ ਨੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਢਿਲੋਂ ਦੀ ਅਗਵਾਈ 'ਚ 2 ਦਸੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ ਕਰੇਗੀ। ਨਰਵਾਲ ਨੇ ਅੱਗੇ ਆਖਿਆ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖੱਟੜ ਵਲੋਂ ਖ਼ਾਲਿਸਤਾਨੀ ਕਹਿਣਾ ਬਹੁਤ ਮੰਦਭਾਗਾ ਹੈ ਅਤੇ ਇਹ ਭਾਜਪਾ ਵਲੋਂ ਕਿਸਾਨ ਅੰਦੋਲਨ ਨੂੰ ਖ਼ਰਾਬ ਕਰਨ ਲਈ ਕੋਝੀਆਂ ਸਾਜ਼ਿਸ਼ਾਂ ਦਾ ਇਕ ਹਿੱਸਾ ਹੈ।

ਖੱਟੜ ਵਲੋਂ ਹਰਿਆਣੇ 'ਚ ਸ਼ਾਂਤੀਪੂਰਵਕ ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ ਤੇ ਕੀਤੇ ਜਬਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨ ਹਿਤੈਸ਼ੀ ਨਹੀਂ ਬਲਕਿ ਆਰ.ਐੱਸ.ਐੱਸ. ਦੇ ਏਜੰਡੇ ਤੇ ਕੰਮ ਕਰਨ ਵਾਲਾ ਵੱਡੇ ਕਾਰਪੋਰੇਟ ਘਰਾਣਿਆਂ ਦਾ ਪਿੱਠੂ ਹੈ। ਨਰਵਾਲ ਨੇ ਕਿਹਾ ਕਿ ਇਹ ਅੰਦੋਲਨ ਹੁਣ ਆਰ ਪਾਰ ਦੀ ਲੜਾਈ ਬਣ ਚੁੱਕਾ ਹੈ ਕਿਉਂਕਿ ਹੁਣ ਕਿਸਾਨਾਂ ਦੀ ਹੋਂਦ ਦਾ ਸਵਾਲ ਬਣ ਚੁੱਕਾ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਖੱਟੜ ਦੀ ਕੋਠੀ ਦੇ ਘਿਰਾਓ ਲਈ ਵੱਡੀ ਗਿਣਤੀ ਵਿਚ ਯੂਥ ਕਾਂਗਰਸੀ ਕਾਰਕੁੰਨ ਸ਼ਾਮਲ ਹੋਣਗੇ। ਇਸ ਮੌਕੇ ਜਨਰਲ ਸਕੱਤਰ ਨਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਰਜੀਤ ਯੋਧਾ, ਬਿੰਦਰ ਮੁਕੇਰੀਆਂ, ਸਨੀ ਰਾਜਪੂਤ, ਗੋਲਡੀ ਕਲਿਆਣਪੁਰ, ਕਮਲ ਕਟਾਰੀਆ, ਪਵਿੱਤਰਦੀਪ ਸਿੰਘ ਆਹਲੂਵਾਲੀਆ, ਜਤਿੰਦਰ ਭੋਲੂ, ਗੁਰਪ੍ਰੀਤ ਚੱਬੇਵਾਲ, ਅਨਮੋਲ ਸ਼ਰਮਾ ਆਦਿ ਆਗੂਆਂ ਦੀ ਅਗਵਾਈ ਵਿਚ ਵਰਕਰ ਧਰਨੇ ਪ੍ਰਦਰਸ਼ਨ ਵਿਚ ਭਾਗ ਲੈਣਗੇ।


author

Shyna

Content Editor

Related News