ਭੇਤਭਰੀ ਹਾਲਤ ''ਚ ਕਮਰੇ ''ਚੋਂ ਲਟਕਦੀ ਮਿਲੀ ਨੌਜਵਾਨ ਦੀ ਲਾਸ਼

Friday, May 13, 2022 - 02:12 AM (IST)

ਭੇਤਭਰੀ ਹਾਲਤ ''ਚ ਕਮਰੇ ''ਚੋਂ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਫਗਵਾੜਾ (ਜਲੋਟਾ) : ਫਗਵਾੜਾ 'ਚ ਭੇਤਭਰੀ ਹਾਲਤ ਵਿੱਚ ਇਕ ਨੌਜਵਾਨ ਹਲਵਾਈ ਦੀ ਲਾਸ਼ ਪੀ. ਜੀ. ਦੇ ਕਮਰੇ 'ਚੋਂ ਫਾਾਹਾ ਲੱਗੀ ਹਾਲਤ 'ਚ ਸਥਾਨਕ ਪੁਲਸ ਨੂੰ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਮਨੀ ਪੁੱਤਰ ਹੰਸਰਾਜ ਵਾਸੀ ਪਿੰਡ ਗੰਢਵਾ ਕਾਲੋਨੀ ਫਗਵਾੜਾ ਵਜੋਂ ਦੱਸੀ ਜਾ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਮ੍ਰਿਤਕ ਮਨੀ ਨੇ ਆਤਮਹੱਤਿਆ ਕੀਤੀ ਹੈ। ਹਾਲਾਂਕਿ ਮੌਕੇ ਤੋਂ ਪੁਲਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਰਿਹਾਇਸ਼ੀ ਇਲਾਕੇ 'ਚ 3 ਮੰਜ਼ਿਲਾ ਬਿਲਡਿੰਗ ਡਿੱਗਣ ਨਾਲ ਮਚੀ ਹਫੜਾ-ਦਫੜੀ, ਮਲਬੇ ਹੇਠਾਂ ਦੱਬੇ ਕਈ ਵਾਹਨ (ਵੀਡੀਓ)

ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਮ੍ਰਿਤਕ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਹੋ ਸਕਦਾ ਹੈ ਕਿ ਉਸ ਨੇ ਆਤਮਹੱਤਿਆ ਕਰ ਲਈ ਹੋਵੇ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ ਹੈ। ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸੂਬੇ ਭਰ 'ਚ 232 ਤੋਂ ਛੁੱਟ ਬਾਕੀ ਮੰਡੀਆਂ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਕਟਾਰੂਚੱਕ


author

Mukesh

Content Editor

Related News