NRI ਭਰਾਵਾਂ ਦੀਆਂ ਕੋਠੀਆਂ ''ਚੋਂ ਟੂਟੀਆਂ ਚੋਰੀਆਂ ਕਰਨ ਦੇ ਮਾਮਲੇ ''''ਚ ਨੌਜਵਾਨ ਗ੍ਰਿਫ਼ਤਾਰ

Thursday, Sep 19, 2024 - 07:04 PM (IST)

NRI ਭਰਾਵਾਂ ਦੀਆਂ ਕੋਠੀਆਂ ''ਚੋਂ ਟੂਟੀਆਂ ਚੋਰੀਆਂ ਕਰਨ ਦੇ ਮਾਮਲੇ ''''ਚ ਨੌਜਵਾਨ ਗ੍ਰਿਫ਼ਤਾਰ

ਬੇਗੋਵਾਲ (ਰਜਿੰਦਰ)- ਐੱਨ. ਆਰ. ਆਈ. ਭਰਾਵਾਂ ਦੀਆਂ ਬੰਦ ਪਈਆਂ ਕੋਠੀਆਂ ਵਿਚੋਂ ਟੂਟੀਆਂ ਚੋਰੀਆਂ ਕਰਨ ਦੇ ਮਾਮਲੇ ਵਿਚ ਬੇਗੋਵਾਲ ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਐੱਸ. ਐੱਚ. ਓ. ਬੇਗੋਵਾਲ ਰਣਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਦਸਿਆ ਕਿ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਚੁਗਾਵਾ ਦੇ ਤਿੰਨ ਭਰਾ ਵਿਦੇਸ਼ ਵਿਚ ਰਹਿੰਦੇ ਹਨ, ਜਿਨ੍ਹਾਂ ਵਿਚੋਂ ਸੁਰਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਵਿਦੇਸ਼ ਇਟਲੀ ਅਤੇ ਇਨ੍ਹਾਂ ਦਾ ਛੋਟਾ ਭਰਾ ਸੁਖਵਿੰਦਰ ਸਿੰਘ ਪਰਿਵਾਰ ਸਮੇਤ ਵਿਦੇਸ਼ ਕੈਨੇਡਾ ਵਿਚ ਰਹਿੰਦਾ ਹੈ। ਪਿੰਡ ਚੁਗਾਵਾਂ ਵਿਚ ਇਨ੍ਹਾਂ ਤਿੰਨਾਂ ਭਰਾਵਾਂ ਦੀਆਂ ਕੋਠੀਆਂ ਹਨ। ਜਿਨ੍ਹਾਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਪਿਛਲੇ ਸਮੇਂ ਦੌਰਾਨ ਇਨ੍ਹਾਂ ਦੀਆਂ ਕੋਠੀਆ ਵਿਚੋਂ ਟੂਟੀਆਂ ਚੋਰੀ ਹੋ ਗਈਆਂ ਸਨ।

ਇਹ ਵੀ ਪੜ੍ਹੋ-  ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਸ਼ਾਮਲ ਇਨ੍ਹਾਂ ਮਸ਼ਹੂਰ ਗੈਂਗਸਟਰਾਂ ਬਾਰੇ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ

ਇਸ ਮਾਮਲੇ ਵਿਚ ਰਵੇਲ ਕੌਰ ਪਤਨੀ ਬਖਸ਼ਿੰਦਰ ਸਿੰਘ ਵਾਸੀ ਮਾੜੀ ਟਾਂਡਾ, ਥਾਣਾ ਘੁਮਾਣ, ਜਿਲਾ ਗੁਰਦਾਸਪੁਰ ਨੇ ਬੇਗੋਵਾਲ ਪੁਲਸ ਨੂੰ ਦਿਤੇ ਬਿਆਨਾਂ ਵਿਚ ਦਸਿਆ ਸੀ ਕਿ ਉਸਦੇ ਤਿੰਨੇ ਭਰਾ ਸੁਰਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਵਿਦੇਸ਼ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਦੀਆਂ ਕੋਠੀਆਂ ਦੀ ਦੇਖ-ਰੇਖ ਮੇਰੇ ਵੱਲੋਂ ਹੀ ਕੀਤੀ ਜਾਂਦੀ ਹੈ। ਹੁਣ ਇਨ੍ਹਾਂ ਦੀਆਂ ਕੋਠੀਆਂ ਵਿਚੋਂ ਟੂਟੀਆਂ ਚੋਰੀ ਹੋ ਗਈਆਂ ਹਨ।

ਐੱਸ. ਐੱਚ. ਓ. ਬੇਗੋਵਾਲ ਰਣਜੀਤ ਸਿੰਘ ਨੇ ਦਸਿਆ ਕਿ ਰਵੇਲ ਕੌਰ ਦੇ ਬਿਆਨਾਂ 'ਤੇ ਉਕਤ ਮਾਮਲੇ ਸੰਬੰਧੀ ਕੇਸ ਦਰਜ ਕਰਕੇ ਉਸ ਵੇਲੇ ਰਣਜੀਤ ਸਿੰਘ ਪੁੱਤਰ ਸ਼ੱਤਰੂ ਵਾਸੀ ਚੁਗਾਵਾ ਥਾਣਾ ਬੇਗੋਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਸ ਚੋਰੀ ਵਿਚ ਇਕ ਨੌਜਵਾਨ ਲੋੜੀਦਾ ਸੀ। ਜਿਸ ਤੋਂ ਬਾਅਦ ਹੁਣ ਏ. ਐੱਸ. ਆਈ. ਬਖਸ਼ੀਸ਼ ਸਿੰਘ ਤੇ ਹੌਲਦਾਰ ਅਰਵਿੰਦਰਜੀਤ ਸਿੰਘ ਵੱਲੋਂ ਇਸ ਚੋਰੀ ਵਿਚ ਸ਼ਾਮਲ ਦੂਜੇ ਨੌਜਵਾਨ ਸੰਨੀ ਪੁੱਤਰ ਪ੍ਰੇਮਪਾਲ ਵਾਸੀ ਨੰਗਲ ਲੁਬਾਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ 29 ਸਾਲਾ ਲਾਂਸ ਨਾਇਕ ਨੇ ਪੀਤਾ ਸ਼ਹਾਦਤ ਦਾ ਜਾਮ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News