ਆਨਲਾਈਨ ਗੇਮ ਖੇਡਣ ਵਾਲੇ ਨੌਜਵਾਨ ਹੋ ਸਕਦੇ ਹਨ ਡਿਪ੍ਰੈਸ਼ਨ ਦਾ ਸ਼ਿਕਾਰ

09/03/2019 7:36:12 PM

ਰੂਪਨਗਰ, (ਕੈਲਾਸ਼)- ਆਨਲਾਈਨ ਗੇਮ ਖੇਡਣ ਦਾ ਕ੍ਰੇਜ਼ ਨੌਜਵਾਨਾਂ ’ਚ ਹੀ ਨਹੀਂ ਬਲਕਿ ਬੱਚਿਆਂ ’ਚ ਵੀ ਖੂਬ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਅਤੇ ਬੱਚੇ ਆਨਲਾਈਨ ਗੇਮ ਖੇਡਣ ਤੇ ਆਪਣੇ ਮੋਬਾਇਲ ਦਾ ਵੱਧ ਪ੍ਰਯੋਗ ਕਰਦੇ ਹਨ ਅਤੇ ਦਿਨ-ਰਾਤ ਫੋਨ ਨਾਲ ਚਿਪਕੇ ਰਹਿੰਦੇ ਹਨ ਜਿਸ ਕਾਰਣ ਉਹ ਨਾ ਖਾਣ ਦੀ ਪ੍ਰਵਾਹ ਕਰਦੇ ਹਨ ਅਤੇ ਨਾ ਹੀ ਨੀਂਦ ਦੀ ਅਜਿਹੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਕਿ ਮੋਬਾਇਲ ’ਤੇ ਗੇਮ ਖੇਡਣ ਕਾਰਣ ਲੋਕਾਂ ਦਾ ਮਾਨਸਿਕ ਸੰਤੁਲਨ ਵੀ ਵਿਗਡ਼ ਜਾਂਦਾ ਹੈ। ਇਸ ਦੇ ਇਲਾਵਾ ਜਦੋਂ ਬੱਚੇ ਜਾਂ ਕੋਈ ਵਿਅਕਤੀ ਮੋਬਾਇਲ ’ਤੇ ਗੇਮ ਖੇਡਣ ਲੱਗਦੇ ਹਨ ਤਾਂ ਉਹ ਇਕ ਹੀ ਜਗ੍ਹਾ ਬੈਠ ਕੇ ਆਪਣਾ ਸਾਰਾ ਧਿਆਨ ਖੇਡ ’ਚ ਲਾ ਦਿੰਦੇ ਹਨ ਜਿਸ ਦੀ ਵਜ੍ਹਾ ਨਾਲ ਉਹ ਸਰੀਰ ਦੀਆਂ ਹੋਰ ਜ਼ਰੂਰਤਾਂ ਨੂੰ ਲਗਾਤਾਰ ਕਈ ਘੰਟਿਆਂ ਤੱਕ ਇਗਨੋਰ ਕਰ ਦਿੰਦੇ ਹਨ ਅਤੇ ਸਰੀਰ ਨੂੰ ਇਕ ਹੀ ਪੁਜ਼ੀਸ਼ਨ ’ਚ ਰੱਖਦੇ ਹਨ ਤਾਂ ਸਰੀਰ ’ਚ ਕਈ ਤਰ੍ਹਾਂ ਦੇ ਬਦਲਾਅ ਹੋਣ ਲੱਗਦੇ ਹਨ। ਕੁਝ ਲੋਕ ਤਾਂ ਘੰਟਿਆਂ ਤੱਕ ਪਾਣੀ ਨਹੀਂ ਪੀਂਦੇ ਅਤੇ ਕੁਝ ਰੋਗ ਘੰਟਿਆਂ ਤੱਕ ਆਪਣਾ ਪਿਸ਼ਾਬ ਅਤੇ ਮਲ ਨੂੰ ਵੀ ਰੋਕ ਕੇ ਰੱਖਦੇ ਹਨ ਜਿਸ ਕਾਰਣ ਉਨ੍ਹਾਂ ਦੀ ਸਿਹਤ ’ਤੇ ਇੰਨਾ ਬੁਰਾ ਪ੍ਰਭਾਵ ਪੈਂਦਾ ਹੈ ਕਿ ਉਹ ਕਈ ਤਰਾਂ ਦੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ।

ਮੋਬਾਇਲ ਗੇਮਿੰਗ ਦੇ ਕਾਰਣ ਸਿਹਤ ਨੂੰ ਹੋਣ ਵਾਲੇ ਨੁਕਸਾਨ

ਮੋਬਾਇਲ ਗੇਮ ਜਾਂ ਆਨਲਾਈਨ ਗੇਮ ਖੇਡਣ ਵਾਲੇ ਬੱਚੇ ਤੇ ਨੌਜਵਾਨ ਘੰਟਿਆਂ ਤੱਕ ਇਕ ਹੀ ਪੁਜ਼ੀਸ਼ਨ ’ਚ ਬਿਨਾਂ ਮੂਵਮੈਂਟ ਅਤੇ ਅੱਖਾਂ ਗਡਾ ਕੇ ਬੈਠੇ ਰਹਿੰਦੇ ਹਨ ਜਿਸ ਕਾਰਣ ਉਨ੍ਹਾਂ ਦੀ ਨਜ਼ਰ ’ਤੇ ਮਾੜਾ ਅਸਰ ਪੈਂਦਾ ਹੈ। ਇਸਦੇ ਇਲਾਵਾ ਗਰਦਨ ਝੁਕਾ ਕੇ ਬੈਠੇ ਰਹਿਣ ਨਾਲ ਗਰਦਣ ਦਰਦ, ਖਾਣੇ ਦਾ ਨਾ ਪਚਣਾ ਵਰਗੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ।

ਅਪਚ ਅਤੇ ਮੋਟਾਪਾ

ਸਾਰਾ ਦਿਨ ਇਹ ਹੀ ਜਗ੍ਹਾ ’ਤੇ ਬੈਠੇ ਰਹਿਣ ਨਾਲ ਜਦੋਂ ਸਰੀਰ ਦੀ ਮੂਵਮੈਂਟ ਨਹੀਂ ਹੁੰਦੀ ਤਾਂ ਉਸਦੇ ਨਤੀਜੇ ਵਜੋਂ ਖਾਣਾ ਪੀਣਾ ਘੱਟ ਹੋਣ ਲੱਗਦਾ ਹੈ ਅਤੇ ਪਾਚਨ ਕਿਰਿਆ ’ਚ ਦਿੱਕਤ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਇਲਾਵਾ ਇਹ ਮੋਟਾਪੇ ਦਾ ਕਾਰਣ ਵੀ ਬਣ ਸਕਦਾ ਹੈ।

ਮਾਨਸਿਕ ਤਣਾਅ

ਕਾਫੀ ਮਾਮਲੇ ਅਜਿਹੇ ਵੀ ਸਾਹਮਣੇ ਆ ਰਹੇ ਹਨ ਕਿ ਮੋਬਾਇਲ ਖੇਡ ਦੇ ਕਾਰਣ ਬੱਚਿਆਂ ’ਚ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਵਧ ਜਾਂਦਾ ਹੈ। ਆਨਲਾਈਨ ਗੇਮ ਖੇਡਣ ਸਮੇਂ ਜਿੱਤ ਦੀ ਸੋਚ ਬੱਚਿਆਂ ਤੋਂ ਵਿਅਕਤੀ ’ਚ ਤਣਾਅ ਦੀ ਸਥਿਤੀ ਪੈਦਾ ਕਰ ਦਿੰਦੀ ਹੈ।

ਲਡ਼ਾਈ-ਝਗਡ਼ੇ ਦੀ ਆਦਤ ਪੈਣਾ

ਆਨਲਾਈਨ ਗੇਮ ਖੇਡਦੇ ਸਮੇਂ ਲਡ਼ਾਈ ਅਤੇ ਮਾਰਧਾਡ਼ ਦੇ ਐਕਸ਼ਨ ਬੱਚੇ ਦੇ ਸੁਭਾਅ ਨੂੰ ਹਿੰਸਕ ਬਣਾ ਸਕਦੇ ਹਨ ਅਤੇ ਬੱਚਾ ਅਸਲ ਜੀਵਨ ’ਚ ਵੀ ਅਜਿਹਾ ਹੀ ਵਿਵਹਾਰ ਕਰਨ ਲੱਗਦਾ ਹੈ। ਬੱਚੇ ਦੇ ਵਿਵਹਾਰ ’ਚ ਚਿਡ਼ਚਿਡ਼ਾਪਣ, ਇਕੱਲਾਪਣ ਅਤੇ ਸਹਿਣਸ਼ੀਲਤਾ ਦੀ ਕਮੀ ਹੋਣ ਲੱਗਦੀ ਹੈ ਅਤੇ ਉਹ ਕਈ ਵਾਰ ਰੋਕ-ਟੋਕ ਕਰਨ ’ਤੇ ਹਿੰਸਕ ਹੋ ਸਕਦਾ ਹੈ।

ਇਲਾਜ

ਆਨਲਾਈਨ ਗੇਮ ਖੇਡਣ ਵਾਲੇ ਬੱਚਿਆਂ ਦੇ ਸੁਭਾਅ ’ਚ ਤਬਦੀਲੀ ਆ ਰਹੀ ਹੈ ਅਤੇ ਉਨ੍ਹਾਂ ਦੀ ਨੇਚਰ ਬਹੁਤ ਜ਼ਿਆਦਾ ਅਗਰੈਸਿਵ ਹੋ ਰਹੀ ਹੈ। ਜੇਕਰ ਕੋਈ ਉਨ੍ਹਾਂ ਨੂੰ ਗੇਮ ਛੱਡਣ ਲਈ ਕਹਿੰਦਾ ਹੈ ਤਾਂ ਉਹ ਉਸ ਤੋਂ ਦੂਰ ਹੋਣ ਲੱਗਦੇ ਹਨ। ਪੇਰੈਂਟਸ ਨੂੰ ਵੀ ਬੱਚਿਆਂ ਨਾਲ ਜ਼ਿਆਦਾ ਗੱਲ ਕਰਨ ਅਤੇ ਉਸਦੇ ਨਾਲ ਟਾਈਮ ਬਿਤਾਉਣ ਲਈ ਕਿਹਾ ਜਾਂਦਾ ਹੈ ਤਾਂ ਕਿ ਉਸ ਨੂੰ ਗੇਮ ਖੇਡਣ ਦਾ ਘੱਟ ਤੋਂ ਘੱਟ ਸਮਾਂ ਮਿਲੇ। ਜਿਨ੍ਹਾਂ ਬੱਚਿਆਂ ਨੂੰ ਨਜ਼ਰ ਦੀ ਸਮੱਸਿਆ ਆਉਣ ਲੱਗਦੀ ਹੈ ਤਾਂ ਉਨ੍ਹਾਂ ਨੂੰ ਗੇਮ ਖੇਡਣ ਦੇ ਬਾਅਦ ਕਰੀਬ 10 ਵਾਰ ਅੱਖਾਂ ਨੂੰ ਬਿਲੰਕ ਕਰਨ, ਹੱਥਾਂ ਅਤੇ ਕਲਾਈ ਨੂੰ ਘੁੰਮਾਉਣ ਵਰਗੇ ਵਿਆਮ ਕਰਨ ਲਈ ਕਿਹਾ ਜਾਂਦਾ ਹੈ। ਅਜਿਹਾ ਹੋਣ ’ਤੇ ਉਨ੍ਹਾਂ ਦਾ ਅਗਰੈਸ਼ਨ ਘੱਟ ਹੋ ਸਕਦਾ ਹੈ। ਗੇਮਿੰਗ ਦੀ ਲਤ ਵਾਲੇ ਬੱਚੇ ਮੈਂਟਲ ਹੈਲਥ ਕੰਡੀਸ਼ਨ ਨਾਲ ਪੀਡ਼ਤ ਹੁੰਦੇ ਹਨ ਉਨ੍ਹਾਂ ਦਾ ਇਲਾਜ ਲੱਛਣ ਦੇ ਅਾਧਾਰ ’ਤੇ ਕੀਤਾ ਜਾ ਸਕਦਾ ਹੈ। ਬੱਚਿਆਂ ਦੀ ਮੈਂਟਲ ਹੈਲਥ ਦਾ ਅਸਰ ਪੇਰੈਂਟਸ ’ਤੇ ਵੀ ਹੁੰਦਾ ਹੈ। ਅਜਿਹੇ ’ਚ ਉਨ੍ਹਾਂ ਦੀ ਵੀ ਕੌਂਸਲਿੰਗ ਕਰਨੀ ਪੈਂਦੀ ਹੈ। ਇਸ ਲਈ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਣ ਦੇਣਾ ਚਾਹੀਦਾ ਹੈ। ਜੇਕਰ ਬੱਚਾ ਵੱਧ ਸਮਾਂ ਫੋਨ ’ਤੇ ਗੁਜ਼ਾਰਦਾ ਹੈ ਤਾਂ ਮਾਪਿਆਂ ਨੂੰ ਇਸ ਦੇ ਪ੍ਰਤੀ ਸਮਾਂ ਰਹਿੰਦੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ।


Bharat Thapa

Content Editor

Related News