ਨੌਜਵਾਨ ਵੱਲੋਂ ਕਾਰ ਭਜਾਉਣ ’ਤੇ ਹਥਿਆਰਬੰਦ ਲੁਟੇਰਿਆਂ ਨੇ ਕੀਤਾ ਫਾਇਰ

01/16/2021 1:59:06 PM

ਬੇਗੋਵਾਲ (ਰਜਿੰਦਰ, ਬੱਬਲਾ)- ਬੇਗੋਵਾਲ ਤੋਂ ਨੇੜਲੇ ਪਿੰਡ ਸਰੂਪਵਾਲ ਦੇ ਲਿੰਕ ਰੋਡ ’ਤੇ ਹਥਿਆਰਬੰਦ ਲੁਟੇਰਿਆਂ ਨੇ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕਾਰ ਚਾਲਕ ਨੇ ਕਾਰ ਭਜਾ ਲਈ ਤਾਂ ਸੜਕ ’ਤੇ ਖੜ੍ਹੇ ਨੌਜਵਾਨ ਨੇ ਪਿਸਤੌਲ ਦਾ ਫਾਇਰ ਕਾਰ ’ਤੇ ਕੀਤਾ। ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਦਾ ਸ਼ੀਸ਼ਾ ਟੁੱਟ ਗਿਆ।

ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਇਸ ਸਬੰਧੀ ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਵਾਰਡ ਨੰਬਰ 3, ਬੇਗੋਵਾਲ ਨੇ ਦੱਸਿਆ ਕਿ ਉਹ ਆਪਣੀ ਮਾਤਾ ਅਤੇ ਭਰਜਾਈ ਨਾਲ ਕਾਰ ਰਾਹੀਂ ਬੇਗੋਵਾਲ ਤੋਂ ਟਾਂਡਾ ਨੂੰ ਜਾ ਰਿਹਾ ਸੀ, ਜਦੋਂ ਉਹ ਬੇਗੋਵਾਲ ਤੋਂ ਸਰੂਪਵਾਲ ਦੇ ਲਿੰਕ ਰੋਡ ’ਤੇ ਸੀ ਤਾਂ ਸੜਕ ’ਤੇ ਇਕ ਕਾਰ ਅਤੇ ਨਾਲ ਮੋਟਰਸਾਈਕਲ ਖੜ੍ਹਾ ਸੀ। ਜਦੋਂ ਅਸੀਂ ਨੇੜੇ ਪਹੁੰਚੇ ਤਾਂ ਸੜਕ ’ਤੇ ਖੜ੍ਹੇ ਨੌਜਵਾਨ ਨੇ ਸਾਡੇ ਵੱਲ ਪਿਸਤੌਲ ਨਾਲ ਇਸ਼ਾਰਾ ਕੀਤਾ। ਪਰ ਮੈਂ ਮੁਸ਼ਤੈਦੀ ਨਾਲ ਕਾਰ ਦੌੜਾਈ ਤਾਂ ਪਿਛੋਂ ਨੌਜਵਾਨ ਨੇ ਕਾਰ ’ਤੇ ਫਾਇਰ ਕੀਤਾ। ਜਿਸ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ, ਜਿਸ ਦਾ ਖੋਲ ਥਾਣੇ ਪਹੁੰਚਣ ’ਤੇ ਪੁਲਸ ਨੇ ਕਾਰ ਵਿਚੋਂ ਬਰਾਮਦ ਕੀਤਾ।

ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ

ਕੀ ਕਹਿੰਦੇ ਨੇ ਏ. ਐੱਸ. ਪੀ. ਭੁਲੱਥ
ਇਸ ਸਬੰਧੀ ਸੰਪਰਕ ਕਰਨ ’ਤੇ ਏ. ਐੱਸ. ਪੀ. ਭੁਲੱਥ ਅਜੇ ਗਾਂਧੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਲਸਰ ਮੋਟਰਸਾਈਕਲ ’ਤੇ ਦੋ ਨੌਜਵਾਨ ਸਨ। ਜਿਨ੍ਹਾਂ ਨੇ ਇਸ ਕਾਰ ਤੋਂ ਪਹਿਲਾਂ ਉਥੇ ਇਕ ਹੋਰ ਕਾਰ ਘੇਰੀ ਹੋਈ ਸੀ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News