ਨਸ਼ੇ ਵਾਲੇ ਟੀਕਿਆਂ ਸਮੇਤ ਨੌਜਵਾਨ ਪੁਲਸ ਅੜਿੱਕੇ

10/11/2019 7:53:01 PM

ਭੁਲੱਥ (ਭੂਪੇਸ਼)-ਜ਼ਿਲਾ ਪੁਲਸ ਮੁਖੀ ਵੱਲੋਂ ਨਸ਼ੇ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਭੁਲੱਥ ਦੇ ਮੁਖੀ ਇੰਸ. ਕਰਨੈਲ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਜਸਵੀਰ ਸਿੰਘ, ਏ. ਐੱਸ. ਆਈ. ਰਵਿੰਦਰ ਸਿੰਘ ਅਤੇ ਏ. ਐੱਸ. ਆਈ. ਬਲਦੇਵ ਸਿੰਘ ਜਦ ਆਪਣੀ ਨਿੱਜੀ ਗੱਡੀ 'ਤੇ ਪਿੰਡ ਮੁਬਾਰਕਪੁਰ ਬਾਊਲੀ ਸਾਈਡ ਗਸ਼ਤ ਕਰਨ ਜਾ ਰਹੇ ਸਨ ਕਿ ਰਸਤੇ ਵਿਚ ਕਾਲੋਨੀ ਤੋਂ ਅੱਗੇ ਪੈਦਲ ਜਾਂਦੇ ਨੌਜਵਾਨ, ਜਿਸ ਪਾਸ ਲਿਫਾਫਾ ਸੀ ਜੋ ਪੁਲਸ ਨੂੰ ਦੇਖਕੇ ਪਿੱਛੇ ਮੁੜਨ ਲੱਗਾ ਸੀ ਕਿ ਪੁਲਸ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਪਾਸੋਂ 15 ਟੀਕੇ ਬਪਰੇ ਨੌਰਫਿਨ ਬਰਾਮਦ ਕੀਤੇ। ਥਾਣਾ ਮੁਖੀ ਇੰਸ. ਕਰਨੈਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਪੁੱਛਗਿਛ ਦੌਰਾਨ ਆਪਣਾ ਨਾਂ ਕ੍ਰਿਸ਼ਨ ਕੁਮਾਰ ਉਰਫ ਜੁਗਨੂੰ ਪੁੱਤਰ ਹੰਸ ਰਾਜ ਵਾਸੀ ਵਾਰਡ ਨੰ. 1 ਕਾਲੋਨੀ ਭੁਲੱਥ ਦੱਸਿਆ ਹੈ। ਜਿਸ ਨੇ ਮੰਨਿਆ ਕਿ ਉਹ ਕਾਫੀ ਅਰਸੇ ਤੋਂ ਇਸ ਧੰਦੇ ਵਿਚ ਲਿਪਤ ਸੀ।


Karan Kumar

Content Editor

Related News