ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

Saturday, May 30, 2020 - 07:58 PM (IST)

ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

ਹਰਿਆਣਾ, (ਆਨੰਦ)— ਕੰਢੀ ਖੇਤਰ ਦੇ ਪਿੰਡ ਮਲੋਟ ਵਿਖੇ ਇਕ ਨੌਜਵਾਨ ਵੱਲੋਂ ਦਰੱਖਤ ਨਾਲ ਫਾਹ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿਆਰਾ ਸਿੰਘ (26) ਪੁੱਤਰ ਸਰਵਣ ਸਿੰਘ ਨਿਵਾਸੀ ਮਲੋਟ ਥਾਣਾ ਹਰਿਆਣਾ ਨੇ ਆਪਣੇ ਖੇਤ 'ਚ ਅੰਬ ਦੇ ਦਰੱਖਤ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਸਰਵਣ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਪਿਆਰਾ ਸਿੰਘ ਕੁਆਰਾ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਜੋ ਸ਼ਨੀਵਾਰ ਸਵੇਰੇ 7 ਵਜੇ ਆਪਣੇ ਘਰ ਤੋਂ ਖੇਤਾਂ ਵੱਲ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਆਰਾ ਸਿੰਘ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਕਾਫੀ ਸਮੇਂ ਤੱਕ ਉਸਦੇ ਘਰ ਨਾ ਪਹੁੰਚਣ 'ਤੇ ਜਦੋਂ ਉਸਦੀ ਭਾਲ ਕਰਦਿਆਂ ਖੇਤਾਂ ਵੱਲ ਜਾ ਕੇ ਵੇਖਿਆ ਤਾਂ ਉਸਨੇ ਆਪਣੇ ਖੇਤਾਂ 'ਚ ਲੱਗੇ ਅੰਬ ਦੇ ਦਰੱਖਤ ਨਾਲ ਰੱਸੀ ਗਲੇ 'ਚ ਪਾ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਥਾਣਾ ਹਰਿਆਣਾ ਨੇ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਹੈ।


author

KamalJeet Singh

Content Editor

Related News