ਨੌਜਵਾਨ ਨੇ ਫਾਹਾ ਲਗਾ ਕੀਤੀ ਜੀਵਨ ਲੀਲਾ ਸਮਾਪਤ

Tuesday, Jun 02, 2020 - 10:03 PM (IST)

ਨੌਜਵਾਨ ਨੇ ਫਾਹਾ ਲਗਾ ਕੀਤੀ ਜੀਵਨ ਲੀਲਾ ਸਮਾਪਤ

ਗੁਰਾਇਆ,(ਮੁਨੀਸ਼ ਬਾਵਾ) : ਥਾਣਾ ਗੁਰਾਇਆ ਦੀ ਚੌਂਕੀ ਦੁਸਾਂਝ ਕਲਾਂ ਦੇ ਪਿੰਡ ਦੁਸਾਂਝ ਕਲਾਂ ਵਿਖੇ ਬੀਤੀ ਦੇਰ ਰਾਤ ਨੌਜਵਾਨ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਮ੍ਰਿਤਕ ਮੁਤਲੌਜ ਮੁਖਿਆ 20 ਸਾਲ ਦੇ ਪਿਤਾ ਦਵਿੰਦਰ ਮੁਖਿਆ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਬੀਤੀ ਰਾਤ ਕਰੀਬ 10.30 ਵਜੇ ਉਹ ਸੌਣ ਲਈ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਬਾਕੀ ਸਾਰੇ ਪਰਿਵਾਰਕ ਮੈਂਬਰ ਰਾਤ ਦਾ ਖਾਣਾ ਖਾਣ ਉਪਰੰਤ ਸੈਰ ਕਰਨ ਚਲੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਉਸਨੇ ਚੁੰਨੀ ਨੂੰ ਛੱਤ ਵਾਲੇ ਪੱਖੇ ਨਾਲ ਬੰਨ੍ਹ ਕੇ ਫੰਦਾ ਬਣਾ ਲਿਆ ਤੇ ਫਾਹਾ ਲੈ ਲਿਆ, ਥੋੜ੍ਹੀ ਦੇਰ ਬਾਅਦ ਉਸ ਨੂੰ ਪੱਖੇ ਨਾਲ ਲਟਕਦੇ ਨੂੰ ਦੇਖ ਕੇ ਪਰਿਵਾਰਕ ਮੈਬਰਾਂ ਨੇ ਉਸਨੂੰ ਹੇਠਾਂ ਉਤਾਰ ਕੇ ਡਾਕਟਰੀ ਸਹਾਇਤਾ ਲਈ ਫਗਵਾੜਾ ਹਸਪਤਾਲ ਵਿਖੇ ਲੈ ਕੇ ਗਏ। ਡਾਕਟਰਾਂ ਨੇ ਚੈੱਕਅਪ ਕਰਨ ਉਪਰੰਤ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮੌਕੇ ਚੌਂਕੀ ਇੰਚਾਰਜ ਐੱਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਦੱਸਿਆ ਕਿ ਮ੍ਰਿਤਕ 12 ਪਾਸ ਕਰਨ ਉਪਰੰਤ ਡਰਾਈਵਿੰਗ ਕਰਨ ਦਾ ਕੰਮ ਕਰਦਾ ਸੀ, ਕਰਫਿਊ ਦੌਰਾਨ ਘਰ ਵਿੱਚ ਵਿਹਲਾ ਹੋਣ ਕਰਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਉਨ੍ਹਾਂ ਅੱਗੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ ਤੇ ਵਾਰਿਸਾਂ ਵੱਲੋਂ ਮ੍ਰਿਤਕ ਦਾ ਸੰਸਕਾਰ ਕਰ ਦਿੱਤਾ ਗਿਆ ਹੈ।



 


author

Deepak Kumar

Content Editor

Related News