ਕਮਾਂਡੈਂਟ ਅਮਰੀਕ ਸਿੰਘ ਨੇ ਪੀ.ਏ.ਪੀ. ਹੈਡਕੁਆਰਟਰ ''ਚ ਮਨਾਇਆ ਯੋਗ ਦਿਵਸ
Friday, Jun 21, 2019 - 03:09 PM (IST)

ਜਲੰਧਰ (ਮਹੇਸ਼)—ਕਮਾਂਡੈਂਟ ਆਰ.ਟੀ. ਅਮਰੀਕ ਸਿੰਘ ਪਵਾਰ ਪੀ.ਪੀ. ਦੇ ਚੇਅਰਮੈਨ ਪੀ.ਏ.ਪੀ, ਹੈੱਡਕੁਆਰਟਰ ਜਲੰਧਰ 'ਚ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਗਿਆ। ਜਾਣਕਾਰੀ ਮੁਤਾਬਕ ਜ਼ਿਲਾ ਆਯੂਰਵੈਦਿਕ ਅਫਸਰ ਡਾ. ਰੰਜਨਾ ਬੰਸਲ ਦੀ ਅਗਵਾਈ 'ਚ ਆਯੂਰਵੈਦਿਕ ਵਿਭਾਗ ਦੀ ਟੀਮ ਡਾ.ਹੇਮੰਤ ਮਲਹੋਤਰਾ, ਡਾ.ਰੂਪਾਲੀ ਕੋਹਲੀ, ਡਾ. ਮਨੂੰ ਹੱਲਣ, ਉਪਵੈਦ ਅਮਿਤ ਸ਼ਰਮਾ ਅਤੇ ਉਪਵੈਦ ਮਦਨ ਲਾਲ ਦੀ ਟੀਮ ਨੇ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੋਟੋਕਾਲ ਮੁਤਾਬਕ ਯੋਗ ਅਭਿਆਸ ਕਰਵਾਇਆ।
ਕਮਾਂਡੈਂਟ ਸਾਹਿਬ ਤੋਂ ਇਲਾਵਾ ਡੀ.ਐੱਸ.ਪੀ. ਰਾਜੀਵ ਮੋਹਨ, ਡੀ.ਐੱਸ.ਪੀ. ਸੋਹਨ ਲਾਲ ਇੰਸਪੈਕਟਰ ਬਾਜ ਸਿੰਘ, ਐੱਸ.ਆਈ. ਰਸ਼ਪਾਲ ਸਿੰਘ, ਐੱਸ.ਆਈ. ਰਾਜੇਸ਼ ਕੁਮਾਰ, ਏ.ਐੱਸ.ਆਈ. ਰਵਿੰਦਰ ਕੁਮਾਰ, ਏ.ਐੱਸ.ਆਈ. ਕਮਲਜੀਤ ਸਿੰਘ ਮੁੱਖ ਸਿਪਾਹੀ ਗਗਨਦੀਪ ਸਿੰਘ ਮੁੱਖ ਸਿਪਾਹੀ ਰਾਜਨ ਬਾਵਾ ਅਤੇ ਲਲਿਤ ਸ਼ਰਮਾ ਸਮੇਤ ਸਾਰੇ ਟ੍ਰੇਨਿੰਗ ਸਟਾਫ ਮੌਜੂਦ ਸੀ। ਟ੍ਰੇਨਿੰਗ ਲੈਣ ਵਾਲੇ 130 ਜਵਾਨ, 7 ਬਟਾਲੀਅਨ, 27ਵੀਂ ਬਟਾਲੀਅਨ, 75ਵੀਂ ਬਟਾਲੀਅਨ ਅਤੇ 80ਵੀਂ ਬਟਾਲੀਅਨ ਦੇ ਕਰਮਚਾਰੀ ਯੋਗ ਅਭਿਆਸ ਦੇ ਸਮੇਂ ਮੌਜੂਦ ਰਹੇ।