2021 ਨੰਬਰ ਬਣੇਗਾ ਬਦਲਾਅ ਦਾ ਸਾਲ, ਬੁੱਧ ਕਾਰਨ ਸ਼ੇਅਰ ਬਾਜ਼ਾਰ ’ਚ ਆਵੇਗਾ ਭਾਰੀ ਉਤਰਾਅ-ਚੜ੍ਹਾਅ

01/01/2021 3:36:36 PM

ਜਲੰਧਰ (ਧਵਨ)— ਪਿਛਲੇ ਸਾਲ 2020 ਦੇ ਅੰਕ ਦਾ ਜੋੜ 4 ਬਣਿਆ ਸੀ, ਜਿਸ ਨੇ ਪੂਰੀ ਦੁਨੀਆ ਸਮੇਤ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਅਗਲੇ ਸਾਲ 2021 ਦਾ ਜੋੜ 5 ਅੰਕ ਬਣਦਾ ਹੈ, ਜੋ ਕਿ ਬਦਲਾਅ ਨਾਲ ਜੁੜਿਆ ਹੋਇਆ ਹੈ। ਹਮੇਸ਼ਾ ਮਹਾਨ ਪਰਿਵਰਤਨਾਂ ਤੋਂ ਪਹਿਲਾਂ ਅਰਥਵਿਵਸਥਾ ਦਾ ਆਲਮ ਇਹੀ ਰਹਿੰਦਾ ਹੈ। ਦੇਸ਼ ਦੇ ਪ੍ਰਮੁੱਖ ਅੰਕ ਸ਼ਾਸਤਰੀ ਸ਼ਵੇਤਾ ਜੁਮਾਨੀ ਅਨੁਸਾਰ 2021 ’ਚ ਰਿਕਵਰੀ ਦੇਖਣ ਨੂੰ ਮਿਲੇਗੀ। 5 ਅੰਕ ਬੁੱਧ ਨਾਲ ਸਬੰਧ ਰੱਖਦਾ ਹੈ, ਜਿਸ ਦਾ ਅਰਥ ਹੈ ਕਿ ਬੁੱਧੀ ਜਾਂ ਗਿਆਨ। ਉਨ੍ਹਾਂ ਕਿਹਾ ਕਿ ਬੁੱਧ ਇਕ ਛੋਟਾ ਪਰ ਤੇਜ਼ੀ ਨਾਲ ਚੱਲਣ ਵਾਲਾ ਗ੍ਰਹਿ ਹੈ। ਇਹ ਗ੍ਰਹਿ ਤੇਜ਼ ਯਾਤਰਾ, ਸੰਚਾਰ ਅਤੇ ਗਿਆਨ ਨਾਲ ਸਬੰਧ ਰੱਖਦਾ ਹੈ। ਬੁੱਧ ਕਾਫੀ ਲਚਕੀਲਾ ਗ੍ਰਹਿ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਹਿਮਾਚਲ ਦੀ ਬਰਫਬਾਰੀ ਦਾ ਆਨੰਦ ਮਾਣਨ ਪਹੁੰਚੇ ਲੱਖਾਂ ਸੈਲਾਨੀ, ਨਵੇਂ ਸਾਲ ਦਾ ਇੰਝ ਕੀਤਾ ਸੁਆਗਤ

ਜੁਮਾਨੀ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ 2020 ਖੁਸ਼ਹਾਲ ਸਾਲ ਨਹੀਂ ਹੋਵੇਗਾ। ਹੁਣ 2021 ਨੂੰ ਲੈ ਕੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਸਾਲ ਖੁਸ਼ਹਾਲੀ ਵੱਲ ਵਧੇਗਾ। ਬੁੱਧ ਗ੍ਰਹਿ ਉਤਰਾਅ-ਚੜ੍ਹਾਅ ਅਤੇ ਅਸਥਿਰਤਾ ਨਾਲ ਜੁੜਿਆ ਹੋਇਆ ਹੈ। ਇਸ ਲਈ ਉਤਰਾਅ-ਚੜ੍ਹਾਅ ਨੂੰ ਲੈ ਕੇ ਵੀ ਲੋਕਾਂ ਨੂੰ ਤਿਆਰ ਰਹਿਣਾ ਹੋਵੇਗਾ। ਜਿਸ ਤਰ੍ਹਾਂ ਅਸੀਂ ਪਹਿਲਾਂ ਹੀ 2020 ਨੂੰ ਲੈ ਕੇ ਕਹਿ ਦਿੱਤਾ ਸੀ ਕਿ ਚੀਨ ਕਾਰਣ ਵਿਸ਼ਵ ਵਿਚ ਹਫੜਾ-ਦਫੜੀ ਮਚੇਗੀ, ਉਂਝ ਹੀ 2021 ਬਾਰੇ ਵੀ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਵਿਚ ਭਾਰੀ ਬਦਲਾਅ ਵੇਖਣ ਨੂੰ ਮਿਲਣਗੇ। ਸਾਲ ਵਿਚ ਸਭ ਤੋਂ ਜ਼ਿਆਦਾ ਗਰਮੀ ਅਤੇ ਸਭ ਤੋਂ ਜ਼ਿਆਦਾ ਠੰਡ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ 2020 ਦਾ ਸਾਲ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਤੇਜ਼ੀ ਦਾ ਰਿਹਾ, ਉਸੇ ਤਰ੍ਹਾਂ ਸਾਲ 2021 ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਨੂੰ ਦਰਸਾਏਗਾ। ਇਸੇ ਤਰ੍ਹਾਂ ਸਟੀਲ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਬਣੀ ਰਹੇਗੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਕੇਂਦਰ ਸਰਕਾਰ ’ਤੇ ਰਗੜੇ, ਕਿਹਾ-ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਸੂਬਿਆਂ ਦੀ ਤਾਕਤ (ਵੀਡੀਓ)

2021 ਸਾਲ ਬੁੱਧ ਕਾਰਨ ਸ਼ੇਅਰ ਬਾਜ਼ਾਰ ’ਚ ਵੀ ਉਤਰਾਅ-ਚੜ੍ਹਾਅ ਵਾਲਾ ਰਹੇਗਾ। ਰਿਐਲਿਟੀ ਖੇਤਰ ਵਿਚ ਨਿਵੇਸ਼ ਕਰਨ ਨਾਲ ਜ਼ਿਆਦਾ ਲਾਭ ਮਿਲੇਗਾ। ਜੋ ਲੋਕ ਪ੍ਰਾਪਰਟੀ ਅਤੇ ਜ਼ਮੀਨ ’ਚ ਨਿਵੇਸ਼ ਕਰਨਗੇ, ਉਨ੍ਹਾਂ ਨੂੰ ਕਾਫ਼ੀ ਲਾਭ ਹੋਣ ਦੀ ਉਮੀਦ ਹੈ। ਏਅਰਲਾਈਨ ਕੰਪਨੀਆਂ, ਹਾਸਪੀਟੈਲਿਟੀ ਇੰਡਸਟਰੀ ਅਤੇ ਟੂਰ ਆਪ੍ਰੇਟਰਾਂ ਦੇ ਕਾਰੋਬਾਰ ਵਿਚ ਤੇਜ਼ੀ ਰਹੇਗੀ। ਬਿੱਟ ਪੁਆਇੰਟ ਨਵੀਆਂ ਉਚਾਈਆਂ ਨੂੰ ਛੂਹੇਗਾ।

ਇਹ ਵੀ ਪੜ੍ਹੋ : ਖੁਸ਼-ਆਮਦੀਦ 2021: ਤਸਵੀਰਾਂ ’ਚ ਵੇਖੋ ਜਲੰਧਰ ਵਾਸੀਆਂ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News