ਯਾਰਾਨਾ ਕਲੱਬ ਨੇ ਮਾਸਟਰ ਤਾਰਾ ਸਿੰਘ ਨਗਰ ’ਚ ਕੱਢੀ 5ਵੀਂ ਵਿਸ਼ਾਲ ਪ੍ਰਭਾਤਫੇਰੀ

03/16/2023 3:20:08 PM

ਜਲੰਧਰ (ਪੁਨੀਤ/ਬਾਵਾ)–ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਪ੍ਰਗਟ ਉਤਸਵ ਦੇ ਸਬੰਧ ਵਿਚ 30 ਮਾਰਚ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦਾ ਸ਼੍ਰੀ ਰਾਮ ਭਗਤਾਂ ਨੂੰ ਸੱਦਾ ਦੇਣ ਦੇ ਉਦੇਸ਼ ਨਾਲ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਸਰਪ੍ਰਸਤੀ ਵਿਚ ਪ੍ਰਭਾਤਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਭਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਕ੍ਰਮ ਵਿਚ ਯਾਰਾਨਾ ਕਲੱਬ ਵੱਲੋਂ 5ਵੀਂ ਪ੍ਰਭਾਤਫੇਰੀ ਦਾ ਆਯੋਜਨ ਮਾਸਟਰ ਤਾਰਾ ਸਿੰਘ ਨਗਰ ਵਿਚ ਕੀਤਾ ਗਿਆ, ਜਿਸ ਵਿਚ ਅਣਗਿਣਤ ਰਾਮ ਭਗਤਾਂ ਨੇ ਹਿੱਸਾ ਲੈਂਦਿਆਂ ਪ੍ਰਭੂ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਾਸਟਰ ਤਾਰਾ ਸਿੰਘ ਦੇ ਪ੍ਰਾਚੀਨ ਸ਼ਿਵ ਮੰਦਿਰ ਦੇ ਸ਼ਿਵਾਲਿਆ ਦੇ ਵਿਹੜੇ ਤੋਂ ਸ਼ੁਰੂ ਹੋਈ ਇਸ ਪ੍ਰਭਾਤਫੇਰੀ ਵਿਚ ਸ਼ਿਵਾਲਿਆ ਦੇ ਪ੍ਰਧਾਨ ਰਮਨ ਤ੍ਰੇਹਣ, ਰਾਜ ਕੁਮਾਰ ਚੌਧਰੀ, ਰਾਕੇਸ਼ ਗਣੋਤਰਾ, ਮਹਿੰਦਰ ਚੋਡਾ, ਯਤਿਨ ਮਿਗਲਾਨੀ ਵੱਲੋਂ ਵੱਖ-ਵੱਖ ਗਲੀਆਂ ਵਿਚੋਂ ਹੁੰਦੇ ਹੋਏ ਸ਼੍ਰੀ ਰਾਮ ਕਮਿਊਨਿਟੀ ਹਾਲ, ਸੁਖਚੈਨ ਹੋਟਲ ਕੋਲ ਸਮਾਪਤ ਹੋਈ।

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੇ ਯਾਰਾਨਾ ਕਲੱਬ ਦੇ ਸੰਦੀਪ ਜਿੰਦਲ, ਮੁਨੀਸ਼ ਜਿੰਦਲ ਸਮੇਤ ਅਹੁਦੇਦਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਆਯੋਜਕਾਂ ਵੱਲੋਂ ਸੁਚਾਰੂ ਰੂਪ ਨਾਲ ਪ੍ਰਭਾਤਫੇਰੀ ਦਾ ਜੋ ਆਯੋਜਨ ਕੀਤਾ ਗਿਆ ਹੈ, ਉਹ ਕਾਬਿਲ-ਏ-ਤਾਰੀਫ ਹੈ। ਪ੍ਰਭਾਤਫੇਰੀਆਂ ਦੇ ਸੰਯੋਜਕ ਨਵਲ ਕੰਬੋਜ ਨੇ ਜਿਥੇ ਭਗਤਾਂ ਨੂੰ ਸ਼੍ਰੀ ਰਾਮ ਦੇ ਦਿਖਾਏ ਗਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ, ਉਥੇ ਹੀ ਪ੍ਰਭੂ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ। ਅਖੀਰ ਵਿਚ ਉਨ੍ਹਾਂ ਨੇ ਆਏ ਹੋਏ ਸਾਰੇ ਸ਼੍ਰੀ ਰਾਮ ਭਗਤਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਇਕ ਸਾਲ ਪੂਰਾ ਹੋਣ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਘੇਰੀ ਪੰਜਾਬ ਸਰਕਾਰ, ਖੜ੍ਹੇ ਕੀਤੇ ਵੱਡੇ ਸਵਾਲ

‘ਅੱਜ ਰਾਮ ਮੇਰੇ ਘਰ ਆਏ... ਪ੍ਰਭੂ ਰਾਮ ਮੇਰੇ ਘਰ ਆਏ...’ ’ਤੇ ਝੂਮੇ ਸ਼੍ਰੀ ਰਾਮ ਭਗਤ
ਪ੍ਰਭਾਤਫੇਰੀ ਵਿਚ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲੀ ਦੇ ਮੁਕੁਲ ਘਈ, ਵਿੱਕੀ ਘਈ, ਲਾਡਲੀ ਸੰਕੀਰਤਨ ਮੰਡਲੀ ਦੇ ਰੋਹਿਤ ਖੁਰਾਣਾ, ਸ਼੍ਰੀ ਰਾਧਾ ਕ੍ਰਿਸ਼ਨ ਦਿਲਬਾਗ ਨਗਰ ਦੇ ਭਗਤਾਂ ਵੱਲੋਂ ਸ਼੍ਰੀ ਕ੍ਰਿਸ਼ਨ ਮਹਾਮੰਤਰ ਨਾਲ ਸੰਕੀਰਤਨ ਦਾ ਸ਼ੁੱਭਆਰੰਭ ਕੀਤਾ ਗਿਆ। ਭਜਨ ਮੰਡਲੀਆਂ ਵੱਲੋਂ ‘ਅੱਜ ਰਾਮ ਮੇਰੇ ਘਰ ਆਏ... ਪ੍ਰਭੂ ਰਾਮ ਮੇਰੇ ਘਰ ਆਏ...’ ਵਰਗੇ ਪੇਸ਼ ਕੀਤੇ ਗਏ ਭਜਨਾਂ ’ਤੇ ਭਗਤ ਖੁਦ ਨੂੰ ਝੂਮਣ ਤੋਂ ਨਹੀਂ ਰੋਕ ਸਕੇ।

ਪ੍ਰਭਾਤਫੇਰੀ ’ਚ ਸ਼ਾਮਲ ਹੋਏ ਸ਼੍ਰੀ ਰਾਮ ਭਗਤ
ਸੁਭਾਸ਼ ਸੋਂਧੀ, ਸੁਭਾਸ਼ ਅਰੋੜਾ, ਅਰਜੁਨ ਪੱਪੀ, ਜਾਯ ਮਲਿਕ, ਮਹਿੰਦਰ ਕੁਮਾਰ, ਵਨੀਤਾ ਜਿੰਦਲ, ਕਵਿਤਾ ਜਿੰਦਲ, ਸ਼ੈਲੀ ਗੁਪਤਾ, ਮੀਨੂੰ ਬੱਗਾ, ਮੋਨਿਕਾ ਅਗਰਵਾਲ, ਰਾਘਵ ਜਿੰਦਲ, ਰਾਜੀਵ ਭੰਡਾਰੀ ਸਮੇਤ ਕਈ ਮੋਹਤਬਰ ਸ਼੍ਰੀ ਰਾਮ ਭਗਤ ਮੌਜੂਦ ਸਨ।\

ਯਾਰਾਨਾ ਕਲੱਬ ਮੰਡੀ ਰੋਡ ਮਾਸਟਰ ਤਾਰਾ ਸਿੰਘ ਨਗਰ ਵੱਲੋਂ ਕੀਤਾ ਗਿਆ ਧੰਨਵਾਦ
ਯਾਰਾਨਾ ਕਲੱਬ ਮੰਡੀ ਰੋਡ ਮਾਸਟਰ ਤਾਰਾ ਸਿੰਘ ਨਗਰ ਦੇ ਸੰਦੀਪ ਜਿੰਦਲ, ਰਾਜਨ ਸ਼ਰਮਾ, ਮੁਨੀਸ਼ ਜਿੰਦਲ, ਸੰਜੇ ਜੈਨ, ਵਰੁਣ ਗੁਪਤਾ, ਅਜੇ ਅਗਰਵਾਲ, ਤਜਿੰਦਰ ਭਗਤ, ਸੰਜੀਵ ਕਪੂਰ, ਰਾਜੇਸ਼ ਬਾਂਬਾ, ਰਾਕੇਸ਼ ਗੰਗੋਤਰਾ, ਅਰੁਣ ਕੁਮਾਰ, ਵਿਜੇ ਕੁਮਾਰ, ਤੀਰਥ ਬਿੱਲਾ, ਰਾਕੇਸ਼ ਗੁਪਤਾ, ਕਮਲਦੀਪ ਅਗਰਵਾਲ, ਮੁਕੇਸ਼ ਗਰੋਵਰ, ਰਾਜਨ ਸ਼ਰਮਾ, ਰਾਜੀਵ ਭੰਡਾਰੀ, ਸਮੀਰ ਅਗਰਵਾਲ, ਵਿਨੋਦ ਠਾਕੁਰ, ਰਾਜਿੰਦਰ ਸਿੰਘ ਪੱਪੀ ਵੱਲੋਂ ਸਾਰੇ ਧਰਮ ਪ੍ਰੇਮੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਕੈਬਨਿਟ ਮੰਤਰੀ ਧਾਲੀਵਾਲ ਨੇ ਆਖ਼ੀ ਇਹ ਗੱਲ

ਫਲ-ਫਰੂਟ ਦੇ ਲੰਗਰਾਂ ਅਤੇ ਫੁੱਲਾਂ ਦੀ ਵਰਖਾ ਨਾਲ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ਦੇ ਸਵਾਗਤਕਰਤਾ ਰਾਜ ਕੁਮਾਰ ਚੌਧਰੀ, ਰਮੇਸ਼ ਚੌਧਰੀ, ਨੀਨਾ ਚੌਧਰੀ, ਊਸ਼ਾ ਚੌਧਰੀ, ਸ਼ਸ਼ੀ ਚੌਧਰੀ, ਆਸ਼ੀਸ਼ ਚੌਧਰੀ, ਰਾਕੇਸ਼ ਮਿਗਲਾਨੀ, ਯਤਿਨ ਮਿਗਲਾਨੀ, ਅੰਕੁਸ਼ ਮਿਗਲਾਨੀ, ਬਨਾਰਸੀ ਦਾਸ, ਕਾਂਤਾ ਰਾਣੀ, ਮੁਕੇਸ਼, ਮੋਨਿਕਾ, ਵਿਨੋਦ ਠਾਕੁਰ, ਸੁਸ਼ਮਾ ਠਾਕੁਰ, ਬਲਵਿੰਦਰ ਠਾਕੁਰ, ਦਿਨੇਸ਼ ਅਗਰਵਾਲ, ਜੈਪਾਲ ਗੁਪਤਾ, ਰਾਕੇਸ਼ ਗੁਪਤਾ, ਕਮਲ ਦੀਪਕ, ਵਰੁਣ ਅਗਰਵਾਲ, ਕਰਨ ਕਾਲੀਆ, ਮੋਨਿਕਾ ਅਗਰਵਾਲ, ਰੋਹਿਤ ਗੁਪਤਾ, ਵਿਨੋਦ ਗੁਪਤਾ, ਸ਼ੰਮੀ ਗੁਪਤਾ, ਹਨੀ ਗੁਪਤਾ, ਡਾ. ਵਿਜੇ ਚੰਦਰਾ, ਡਾ. ਰਾਜਨੰਦਾ, ਅਤੁਲ ਭੁੱਲਰ, ਰਮੇਸ਼ ਭੋਲਾ, ਅਸ਼ੋਕ ਕੁੰਦਰਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਪ੍ਰਭਾਤਫੇਰੀ ਵਿਚ ਸ਼ਾਮਲ ਸ਼੍ਰੀ ਰਾਮ ਭਗਤਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੇ ਸਵਾਗਤ ਲਈ ਫਰੂਟ-ਫਲਾਂ ਦੇ ਲੰਗਰ ਲਗਾਏ।

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਲਈ ਟਿਕਟ ਮਿਲਣ ਮਗਰੋਂ ਜਲੰਧਰ ਪਹੁੰਚਣ 'ਤੇ ਕਰਮਜੀਤ ਕੌਰ ਚੌਧਰੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News