ਜਲੰਧਰ: ਫੌਜ ਭਰਤੀ ਤਹਿਤ ਹੋਣ ਵਾਲੀ ਲਿਖਤੀ ਪ੍ਰੀਖਿਆ ਹੁਣ 26 ਅਕਤੂਬਰ ਨੂੰ

09/14/2019 1:06:32 PM

ਜਲੰਧਰ (ਜ.ਬ.)— ਜਲੰਧਰ 'ਚ ਫੌਜ ਦੀ ਭਰਤੀ ਦੇ ਤਹਿਤ ਹੋਣ ਵਾਲੀ ਲਿਖਤੀ ਪ੍ਰੀਖਿਆ 26 ਅਕਤੂਬਰ 2019 ਨੂੰ ਲਈ ਜਾਵੇਗੀ। ਜਲੰਧਰ 'ਚ 1 ਅਗਸਤ ਤੋਂ 11 ਅਗਸਤ ਤੱਕ ਆਯੋਜਿਤ ਫੌਜ ਭਰਤੀ 'ਚ ਜੋ ਬਿਨੇਕਾਰ ਮੈਡੀਕਲ ਜਾਂਚ ਉਪਰੰਤ ਯੋਗ ਪਾਏ ਗਏ ਹਨ, ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣਾ ਦਾਖਲਾ ਫਾਰਮ ਦੋਬਾਰਾ ਜਾਰੀ ਕਰਵਾਉਣ। ਕਿਉਂਕਿ ਲਿਖਤੀ ਪ੍ਰੀਖਿਆ ਦੀ ਤਰੀਕ 'ਚ ਬਦਲਾਅ ਹੋਇਆ ਹੈ। ਬਿਨੇਕਾਰ ਆਪਣਾ ਨਵਾਂ ਦਾਖਲਾ ਫਾਰਮ ਮੁੱਖ ਭਰਤੀ ਦਫਤਰ ਜਲੰਧਰ ਕੈਂਟ ਤੋਂ ਬਣਵਾਉਣ। ਸਾਰੇ ਸਫਲ ਬਿਨੇਕਾਰਾਂ ਨੂੰ ਬੇਨਤੀ ਹੈ ਕਿ ਉਹ ਮੁੱਖ ਭਰਤੀ ਦਫਤਰ ਜਲੰਧਰ 'ਚ 20 ਸਤੰਬਰ ਤੋਂ 24 ਸਤੰਬਰ ਤੱਕ ਪਹੁੰਚ ਕੇ ਆਪਣਾ ਨਵਾਂ ਦਾਖਲਾ ਫਾਰਮ ਬਣਵਾਉਣ। ਸਾਰੇ ਬਿਨੇਕਾਰ ਆਪਣੇ ਨਾਲ 4 ਪਾਸਪੋਰਟ ਸਾਈਜ਼ ਫੋਟੋਆਂ ਲਿਆਉਣੀਆਂ ਨਾ ਭੁੱਲਣ। ਬਿਨੇਕਾਰ ਆਪਣਾ ਆਰ. ਐੱਸ. ਡੀ. ਐੱਸ. ਨੰਬਰ ਮੁੱਖ ਭਰਤੀ ਦਫਤਰ ਜਲੰਧਰ ਕੈਂਟ ਤੋਂ ਪਤਾ ਕਰ ਸਕਦੇ ਹਨ।


shivani attri

Content Editor

Related News