ਸਬ-ਰਜਿਸਟਰਾਰ ਦਫ਼ਤਰਾਂ ’ਚ ਸਰਵਰ ਡਾਊਨ ਨਾਲ ਠੱਪ ਹੋਇਆ ਕੰਮਕਾਜ, ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਰੁਕੀ
Saturday, Oct 04, 2025 - 04:00 PM (IST)

ਜਲੰਧਰ (ਚੋਪੜਾ)–ਸਬ-ਰਜਿਸਟਰਾਰ ਦਫ਼ਤਰਾਂ ਵਿਚ ਬੀਤੇ ਦਿਨ ਤਕਨੀਕੀ ਖਾਮੀ ਕਾਰਨ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਸਵੇਰ ਤੋਂ ਹੀ ਸਰਵਰ ਡਾਊਨ ਰਹਿਣ ਕਾਰਨ ਪ੍ਰਾਪਰਟੀ ਦੀ ਰਜਿਸਟਰੀ ਅਤੇ ਦਸਤਾਵੇਜ਼ਾਂ ਦੀ ਆਨਲਾਈਨ ਅਪਰੂਵਲ ਦਾ ਕੰਮ ਰੁਕ ਗਿਆ। ਇਸ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪਈ ਅਤੇ ਕਈ ਬਿਨੈਕਾਰ ਨਿਰਾਸ਼ ਹੋ ਕੇ ਵਾਪਸ ਮੁੜ ਗਏ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ 2 ਦਿਨ ਇਹ ਦੁਕਾਨਾਂ ਬੰਦ ਰੱਖਣ ਦੇ ਹੁਕਮ
ਜਾਣਕਾਰੀ ਅਨੁਸਾਰ ਸਰਵਰ ਦੀ ਸਮੱਸਿਆ ਸਵੇਰੇ 10 ਵਜੇ ਸ਼ੁਰੂ ਹੋਈ, ਜੋ ਦੁਪਹਿਰ 2 ਵਜੇ ਤਕ ਬਣੀ ਰਹੀ। ਇਸ ਦੌਰਾਨ ਜਲੰਧਰ-1 ਅਤੇ ਜਲੰਧਰ-2 ਸਬ-ਰਜਿਸਟਰਾਰ ਦਫ਼ਤਰਾਂ ਵਿਚ ਕੰਮ ਲਗਭਗ ਠੱਪ ਜਿਹਾ ਹੋ ਗਿਆ। ਜਿਨ੍ਹਾਂ ਲੋਕਾਂ ਨੇ ਆਨਲਾਈਨ ਐਪੁਆਇੰਟਮੈਂਟ ਬੁੱਕ ਕੀਤੀ ਹੋਈ ਸੀ, ਉਨ੍ਹਾਂ ਨੂੰ ਆਪਣੇ ਦਸਤਾਵੇਜ਼ਾਂ ਦੀ ਅਪਰੂਵਲ ਕਰਵਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਰਵਰ ਕਾਰਨ ਪ੍ਰਾਪਰਟੀ ਦੀ ਰਜਿਸਟਰੀ, ਵਸੀਅਤ, ਪਾਵਰ ਆਫ਼ ਅਟਾਰਨੀ ਅਤੇ ਹੋਰ ਦਸਤਾਵੇਜ਼ਾਂ ਦੀ ਆਨਲਾਈਨ ਅਪਰੂਵਲ ਕਰਵਾਉਣ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਘੰਟਿਆਂਬੱਧੀ ਉਡੀਕ ਤੋਂ ਬਾਅਦ ਵੀ ਆਪਣਾ ਕੰਮ ਨਹੀਂ ਕਰਵਾ ਸਕੇ ਅਤੇ ਨਿਰਾਸ਼ ਹੋ ਕੇ ਵਾਪਸ ਮੁੜ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਵੱਜੇ ਖ਼ਤਰੇ ਦੇ ਘੁੱਗੂ! ਡੈਮ ਦੇ ਖੋਲ੍ਹੇ ਫਲੱਡ ਗੇਟ, ਇਹ ਇਲਾਕੇ ਰਹਿਣ ਸਾਵਧਾਨ
ਸਬ-ਰਜਿਸਟਰਾਰ ਜਲੰਧਰ-1 ਵਿਚ ਬੀਤੇ ਦਿਨ 72 ਬਿਨੈਕਾਰਾਂ ਨੇ ਆਨਲਾਈਨ ਐਪੁਆਇੰਮੈਂਟ ਲਈ ਹੋਈ ਸੀ। ਇਨ੍ਹਾਂ ਵਿਚੋਂ ਸਿਰਫ਼ 65 ਲੋਕ ਹੀ ਆਪਣੇ ਦਸਤਾਵੇਜ਼ਾਂ ਦੀ ਅਪਰੂਵਲ ਕਰਵਾ ਸਕੇ। ਸਬ-ਰਜਿਸਟਰਾਰ ਦਫ਼ਤਰਾਂ ਵਿਚ ਸਵੇਰ ਤੋਂ ਹੀ ਬਿਨੈਕਾਰ ਦਸਤਾਵੇਜ਼ਾਂ ਦੀ ਅਪਰੂਵਲ ਲਈ ਪਹੁੰਚੇ ਹੋਏ ਸਨ ਪਰ ਸਰਵਰ ਡਾਊਨ ਹੋਣ ਨਾਲ ਉਹ ਨਿਰਾਸ਼ ਅਤੇ ਪ੍ਰੇਸ਼ਾਨ ਨਜ਼ਰ ਆਏ। ਕੁਝ ਲੋਕ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਸਨ, ਉਨ੍ਹਾਂ ਨੂੰ ਵਾਧੂ ਖ਼ਰਚ ਅਤੇ ਸਮੇਂ ਦੀ ਬਰਬਾਦੀ ਦਾ ਸਾਹਮਣਾ ਕਰਨਾ ਪਿਆ। ਸਬ-ਰਜਿਸਟਰਾਰ-2 ਜਗਤਾਰ ਸਿੰਘ ਅਤੇ ਰਵਨੀਤ ਕੌਰ ਤੇ ਸਬ-ਰਜਿਸਟਰਾਰ-1 ਦਮਨਵੀਰ ਸਿੰਘ ਅਤੇ ਗੁਰਮਨ ਗੋਲਡੀ ਨੇ ਦੱਸਿਆ ਕਿ ਸਰਵਰ ਦੀ ਇਹ ਦਿੱਕਤ ਹੈੱਡ ਆਫਿਸ ਪੱਧਰ ਨਾਲ ਜੁੜੀ ਹੋਈ ਹੈ ਅਤੇ ਇਸ ਦਾ ਅਸਰ ਸਿਰਫ਼ ਜਲੰਧਰ ਹੀ ਨਹੀਂ, ਸਗੋਂ ਪੂਰੇ ਪੰਜਾਬ ਦੇ ਸਬ-ਰਜਿਸਟਰਾਰ ਦਫ਼ਤਰਾਂ ’ਤੇ ਪਿਆ ਹੈ।
ਸਰਵਰ ਦੀ ਦਿੱਕਤ ਨਾਲ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ’ਤੇ ਬਣਿਆ ਸਵਾਲ : ਗਗਨ ਕਪੂਰ
ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਆਏ ਰੀਅਲ ਅਸਟੇਟ ਕਾਰੋਬਾਰੀ ਗਗਨ ਕਪੂਰ ਦਾ ਕਹਿਣਾ ਹੈ ਕਿ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਦਾ ਉਦੇਸ਼ ਪ੍ਰਕਿਰਿਆਵਾਂ ਨੂੰ ਆਸਾਨ ਅਤੇ ਤੇਜ਼ ਬਣਾਉਣਾ ਸੀ ਪਰ ਵਾਰ-ਵਾਰ ਆਉਣ ਵਾਲੀਆਂ ਤਕਨੀਕੀ ਦਿੱਕਤਾਂ ਇਸ ਪ੍ਰਣਾਲੀ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਗਗਨ ਕਪੂਰ ਨੇ ਕਿਹਾ ਕਿ ਸਰਵਰ ਡਾਊਨ ਹੋਣ ਨਾਲ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਅਸਰ ਪੈਂਦਾ ਹੈ ਕਿਉਂਕਿ ਸਮੇਂ ’ਤੇ ਰਜਿਸਟਰੀ ਨਾ ਹੋਣ ਨਾਲ ਲੈਣ-ਦੇਣ ਰੁਕ ਜਾਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਲਗਾਤਾਰ ਵੱਧ ਰਹੀ ਇਹ ਭਿਆਨਕ ਬੀਮਾਰੀ, Positive ਨਿਕਲਣ ਲੱਗੇ ਲੋਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8