ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਖੂਹ ’ਚ ਬੀਬੀ ਦੀ ਇੰਝ ਬਚਾਈ ਜਾਨ

Saturday, Jan 09, 2021 - 10:53 AM (IST)

ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਖੂਹ ’ਚ ਬੀਬੀ ਦੀ ਇੰਝ ਬਚਾਈ ਜਾਨ

ਗੋਰਾਇਆ (ਜ.ਬ., ਹੇਮੰਤ)- ਸ਼ੁੱਕਰਵਾਰ ਨੂੰ ਰੁੜਕਾ ਰੋਡ ’ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਔਰਤ ਖੂਹ ਵਿਚ ਡਿੱਗ ਗਈ। ਜਿਸ ਨੂੰ ਲੋਕਾਂ ਨੇ ਵੇਖਿਆ ਪਰ ਕੋਈ ਵੀ ਉਸ ਨੂੰ ਬਾਹਰ ਕੱਢਣ ਲਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਨਗਰ ਕੌਂਸਲ ਗੋਰਾਇਆ ਦੇ ਸਫਾਈ ਸੇਵਕ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਬਹਾਦਰੀ ਨਾਲ ਖੂਹ ਵਿਚ ਜਾ ਕੇ ਬੀਬੀ ਨੂੰ ਬਾਹਰ ਕੱਢਿਆ।

PunjabKesari
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਗੋਰਾਇਆ ਦੇ ਮੁਲਾਜ਼ਮ ਰਾਜੇਸ਼ ਕੁਮਾਰ ਲੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਇਕ ਔਰਤ ਖੂਹ ਵਿਚ ਡਿੱਗ ਗਈ ਹੈ। ਜਿਸ ਤੋਂ ਬਾਅਦ ਸਫਾਈ ਸੇਵਕ ਰਾਧੇ ਸ਼ਾਮ ਨੇ ਬਹਾਦਰੀ ਵਿਖਾਈ ਅਤੇ ਔਰਤ ਨੂੰ ਬਾਹਰ ਕੱਢਿਆ। ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਠੀਕ ਹੈ। ਇਸ ਸਬੰਧੀ ਜਦ ਜਾਂਚ ਅਧਿਕਾਰੀ ਏ. ਐੱਸ. ਆਈ. ਕੇਵਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਔਰਤ ਦੀ ਪਛਾਣ 35 ਸਾਲਾ ਮੀਨੂੰ ਪਤਨੀ ਰਾਮਰਾਜ ਦੇ ਤੌਰ ’ਤੇ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਸ ਨੇ ਕਿਹਾ ਹੈ ਕਿ ਉਹ ਦੁੱਧ ਲੈ ਕੇ ਆ ਰਹੀ ਸੀ, ਅਚਾਨਕ ਚੱਕਰ ਆਉਣ ਕਾਰਣ ਉਹ ਖੂਹ ਵਿਚ ਡਿੱਗ ਗਈ।


author

shivani attri

Content Editor

Related News