ਜਲੰਧਰ ''ਚ ਹੋਏ ਔਰਤ ਦੇ ਕਤਲ ਮਾਮਲੇ ''ਚ ਲੁਟੇਰਿਆਂ ਨੂੰ ਪਨਾਹ ਦੇਣ ਵਾਲਾ ਵੀ ਗ੍ਰਿਫ਼ਤਾਰ
Friday, Jan 27, 2023 - 02:02 PM (IST)

ਜਲੰਧਰ (ਸੁਰਿੰਦਰ)–ਬੀਤੇ ਦਿਨੀਂ ਬਸਤੀ ਪੀਰਦਾਦ ਰੋਡ ’ਤੇ ਪੈਂਦੇ ਤਾਰਾ ਸਿੰਘ ਐਵੇਨਿਊ ਵਿਚ ਔਰਤ ਦਾ ਕਤਲ ਕਰਨ ਵਾਲੇ ਲੁਟੇਰਿਆਂ ਨੂੰ ਪਨਾਹ ਦੇਣ ਵਾਲੇ ਨੂੰ ਵੀ ਪੁਲਸ ਨੇ ਬੁੱਧਵਾਰ ਗ੍ਰਿਫ਼ਤਾਰ ਕਰ ਿਲਆ। ਜਾਣਕਾਰੀ ਦਿੰਦਿਆਂ ਥਾਣਾ ਨੰਬਰ 1 ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਦੱਸਿਆ ਕਿ ਪਨਾਹ ਦੇਣ ਵਾਲੇ ਨੌਜਵਾਨ ਦੀ ਪਛਾਣ ਦਲੀਪ ਸਿੰਘ ਪੁੱਤਰ ਭਜਨ ਸਿੰਘ ਵਾਸੀ ਗੁਰੂ ਅਮਰਦਾਸ ਨਗਰ ਵਜੋਂ ਹੋਈ ਹੈ। ਮੁਲਜ਼ਮ ’ਤੇ ਧਾਰਾ 262 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਮੰਗਲਵਾਰ ਨੂੰ ਜਦੋਂ ਔਰਤ ਦਾ ਕਤਲ ਹੋਇਆ ਤਾਂ ਡੀ. ਸੀ. ਪੀ. ਸਿਟੀ ਜਸਕਿਰਨਜੀਤ ਸਿੰਘ ਤੇਜਾ ਅਤੇ ਏ. ਡੀ. ਸੀ. ਪੀ. ਦੇ ਹੁਕਮਾਂ ਤੋਂ ਬਾਅਦ ਜਿਨ੍ਹਾਂ ਟੀਮਾਂ ਨੇ ਦੋਵਾਂ ਲੁਟੇਰਿਆਂ ਨੂੰ ਫੜਨ ਵਿਚ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਨੇ ਫਿਲਮੀ ਸਟਾਈਲ ਵਿਚ ਸਾਰਾ ਕੰਮ ਕੀਤਾ, ਜਿਸ ਕਾਰਨ ਔਰਤ ਦੇ ਕਤਲ ਦੀ ਗੁੱਥੀ 4 ਘੰਟਿਆਂ ਵਿਚ ਸੁਲਝਾ ਲਈ ਗਈ ਅਤੇ ਲੁਟੇਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਭੜਕੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਟਵੀਟ ਕਰਕੇ ਕਹੀਆਂ ਵੱਡੀਆਂ ਗੱਲਾਂ
ਇਸ ਤਰ੍ਹਾਂ ਫੜੇ ਗਏ ਲੁਟੇਰੇ
ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਡੀ. ਸੀ. ਪੀ. ਇਨਵੈਸਟੀਗੇਸ਼ਨ ਅਤੇ ਏ. ਡੀ. ਸੀ. ਪੀ.-2 ਨੇ ਕਤਲ ਦੀ ਗੁੱਥੀ ਸੁਲਝਾਉਣ ਵਾਲੀ ਟੀਮ ਵਿਚ ਸ਼ਾਮਲ ਕੀਤਾ ਤਾਂ ਉਹ ਟੀਮ ਨਾਲ ਨਿਕਲ ਪਏ। ਲੁਟੇਰਿਆਂ ਨੇ ਐਪਲ ਦਾ ਜੋ ਫੋਨ ਔਰਤ ਦੇ ਕਤਲ ਤੋਂ ਬਾਅਦ ਚੁੱਕਿਆ ਸੀ, ਉਸ ਨੂੰ ਉਹ ਬੰਦ ਨਹੀਂ ਕਰ ਸਕੇ ਕਿਉਂਕਿ ਉਸ ਵਿਚ ਪੈਟਰਨ ਲਾਕ ਲੱਗਾ ਹੋਇਆ ਸੀ, ਜਿਸ ਤੋਂ ਬਾਅਦ ਉਹ ਮੋਬਾਇਲ ਦੀ ਲੋਕੇਸ਼ਨ ਨੂੰ ਟਰੇਸ ਕਰਦੇ ਗਏ। ਅਖੀਰ ਿਵਚ ਗੁਰੂ ਅਮਰਦਾਸ ਨਗਰ ਕੋਲ ਢਾਈ ਮਰਲਾ ਕਾਲੋਨੀ ਨੇੜੇ ਆ ਕੇ ਲੋਕੇਸ਼ਨ ਰੁਕ ਗਈ। ਸ਼ਸ਼ੋਪੰਜ ਵਿਚ ਸਨ ਕਿ ਕਿਸ ਘਰ ਵਿਚੋਂ ਲੁਟੇਰਿਆਂ ਨੂੰ ਲੱਭਿਆ ਜਾਵੇ। ਫਿਰ ਕੁਝ ਮੁਲਾਜ਼ਮਾਂ ਨੂੰ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਭੇਜਿਆ ਕਿਉਂਕਿ ਜੇਕਰ ਲੁਟੇਰਿਆਂ ਨੂੰ ਪਤਾ ਚੱਲਦਾ ਤਾਂ ਉਹ ਬਾਹਰ ਨਿਕਲਣ ਦੀ ਬਜਾਏ ਛੱਤ ’ਤੇ ਭੱਜਦੇ ਅਤੇ ਹੋਇਆ ਵੀ ਇਸੇ ਤਰ੍ਹਾਂ। ਜਿਵੇਂ ਹੀ ਪਹਿਲੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਲੁਟੇਰੇ ਉਸ ਵਿਚ ਸਨ, ਜੋ ਛੱਤ ਵੱਲ ਭੱਜੇ ਅਤੇ ਬਾਅਦ ਵਿਚ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਲੁਟੇਰਿਆਂ ਵਿਚ ਇਕ ਪਹਿਲਾਂ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ।
ਇਹ ਵੀ ਪੜ੍ਹੋ : ਚਰਚਾ ਹੋਈ ਤੇਜ਼: ਕੌਣ ਹੋਵੇਗਾ ਜਲੰਧਰ ਸ਼ਹਿਰ ਦਾ ਅਗਲਾ ਮੇਅਰ ਤੇ ਕਿਸ ਦੇ ਨਸੀਬ ’ਚ ਲਿਖੀ ਹੈ ‘ਝੰਡੀ ਵਾਲੀ ਕਾਰ’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।