ਦੋ ਆਵਾਰਾ ਸਾਨ੍ਹਾਂ ਦੀ ਲੜਾਈ ਦੀ ਚਪੇਟ ਆਉਣ ਕਾਰਨ ਨਹਿਰ ''ਚ ਡਿੱਗੀ ਔਰਤ, ਹੋਈ ਮੌਤ

Monday, Oct 13, 2025 - 07:13 PM (IST)

ਦੋ ਆਵਾਰਾ ਸਾਨ੍ਹਾਂ ਦੀ ਲੜਾਈ ਦੀ ਚਪੇਟ ਆਉਣ ਕਾਰਨ ਨਹਿਰ ''ਚ ਡਿੱਗੀ ਔਰਤ, ਹੋਈ ਮੌਤ

ਹਾਜੀਪੁਰ (ਜੋਸ਼ੀ)- ਅੱਡਾ ਝੀਰ ਦਾ ਖੂਹ ਤੋਂ ਕਮਾਹੀ ਦੇਵੀ ਸੜਕ ਤੇ ਪੈਂਦੀ ਕੰਡੀ ਨਹਿਰ ਤੇ ਦੋ ਆਵਾਰਾ ਸਾਨ੍ਹਾਂ ਦੀ ਲੜਾਈ ਦੀਉਣ ਕਾਰਨ ਇਕ ਔਰਤ ਦੀ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੰਯੋਗਤਾ ਦੇਵੀ ਪਤਨੀ ਸੁਭਾਸ਼ ਚੰਦ ਵਾਸੀ ਪਿੰਡ ਕਰਾੜੀ (ਬਹਿ ਜੋਗਨ) ਆਪਣੇ ਭਤੀਜੇ ਸੋਰਵ ਪੁੱਤਰ ਕਿਸੋਰੀ ਲਾਲ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪਿੰਡ ਕਰਾੜੀ (ਬਹਿ ਜੋਗਨ) ਤੋਂ ਦਾਤਾਰਪੁਰ ਵਿਖੇ ਕਿਸੇ ਘਰੇਲੂ ਕੰਮ ਲਈ ਜਾ ਰਹੀ ਸੀ। 

ਇਹ ਵੀ ਪੜ੍ਹੋ: ਵੱਡੀ ਖ਼ਬਰ: 3 ਨਵੰਬਰ ਨੂੰ ਹੋਵੇਗੀ SGPC ਦੇ ਪ੍ਰਧਾਨ ਦੀ ਚੋਣ, ਸੱਦਿਆ ਗਿਆ ਜਨਰਲ ਇਜਲਾਸ

PunjabKesari

ਜਦੋਂ ਉਹ ਜਦੋਂ ਦਾਤਾਰਪੁਰ ਦੇ ਲਾਗੇ ਕੰਡੀ ਨਹਿਰ ਦੇ ਪੁਲ ਕੋਲ ਪੁੱਜੀ ਤਾਂ ਉੱਥੇ ਦੋ ਆਵਾਰਾ ਸਾਨ੍ਹ ਆਪਸ’ਚ ਲੜ ਰਹੇ ਸਨ, ਜੋ ਦੋੜਦੇ ਹੋਏ ਸੰਯੋਗਤਾ ਦੇਵੀ ਦੀ ਸਕੂਟਰੀ’ਚ ਜਾ ਵੱਜੇ। ਜਿਸ ਕਾਰਨ ਸੰਯੋਗਤਾ ਦੇਵੀ ਕੰਡੀ ਨਹਿਰ’ਚ ਜਾ ਡਿੱਗੀ ਅਤੇ ਉਸ ਦੇ ਭਤੀਜਾ ਸੋਰਵ ਜ਼ਖ਼ਮੀ ਹੋ ਗਿਆ। ਵੇਖਦੇ ਹੀ ਵੇਖਦੇ ਸੰਯੋਗਤਾ ਦੇਵੀ ਨੂੰ ਨਹਿਰ ਚੋਂ ਬਾਹਰ ਕਢੱਣ ਲਈ ਲੋਕਾਂ ਦਾ ਹਜੂਮ ਇਕਠਾ ਹੋ ਗਿਆ ਅਤੇ ਤਲਵਾੜਾ ਪੁਲਸ ਨੂੰ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੇ ਸਹਿਯੋਗ ਨਾਲ ਸੰਯੋਗਤਾ ਦੇਵੀ ਦੀ ਭਾਲ ਨਹਿਰ ਚੋਂ ਸ਼ੁਰੂ ਕਰ ਦਿੱਤੀ ਗਈ। 

ਸਮਾਚਾਰ ਲਿਖੇ ਜਾਣ ਤੱਕ ਸੰਯੋਗਤਾ ਦੇਵੀ ਦਾ ਨਹਿਰ’ਚ ਪਤਾ ਨਹੀਂ ਚਲ ਸਕਿਆ ਸੀ। ਇਲਾਕੇ ਦੇ ਸਮਾਜ ਸੇਵਕ ਅੰਕਿਤ ਰਾਣਾ ਘਗਵਾਲ, ਪ੍ਰਭਾਤ ਹੈਪੀ ਦਾਤਾਰਪੁਰ, ਅਨਿਲ ਬਿੱਟੂ ਅਤੇ ਅਸ਼ਵਨੀ ਨੰਦਾ ਨੇ ਇਸ ਹਾਦਸੇ ਦੇ ਦੁੱਖ਼ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜੇਕਰ ਸਰਕਾਰ ਨੇ ਬੜੇ ਲੰਬੇ ਸਮੇਂ ਤੋਂ ਕੰਡੀ ਨਹਿਰ ਦੇ ਕਿਨਾਰੇ ਸੁਰੱਖਿਆ ਦੀਵਾਰ ਬਣਾ ਦਿੱਤੀ ਹੁੰਦੀ ਤਾਂ ਅੱਜ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਪ੍ਰਸ਼ਾਸਨ ਤੋਂ ਸੜਕਾਂ ਦੇ ਘੁੰਮ ਰਹੇ ਆਵਾਰਾ ਪਸ਼ੂਆਂ ਦਾ ਬਿਨਾਂ ਦੇਰੀ ਕੀਤੇ ਕੋਈ ਹੱਲ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ ਵਿਦੇਸ਼ੋਂ ਪਰਤੀ ਸੀ ਧੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News