ਕਾਰ ਚਾਲਕ ਵੱਲੋਂ ਟੱਕਰ ਮਾਰਨ ''ਤੇ ਪੱਠੇ ਲਿਜਾ ਰਹੀ ਔਰਤ ਦੀ ਹੋਈ ਮੌਤ, ਇਕ ਜ਼ਖ਼ਮੀ

Saturday, Aug 13, 2022 - 12:24 AM (IST)

ਕਾਰ ਚਾਲਕ ਵੱਲੋਂ ਟੱਕਰ ਮਾਰਨ ''ਤੇ ਪੱਠੇ ਲਿਜਾ ਰਹੀ ਔਰਤ ਦੀ ਹੋਈ ਮੌਤ, ਇਕ ਜ਼ਖ਼ਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼) : ਪਿੰਡ ਖਰਲ ਖੁਰਦ-ਜੌੜਾ ਸੰਪਰਕ ਸੜਕ 'ਤੇ ਬੀਤੀ ਸ਼ਾਮ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਖੇਤਾਂ 'ਚੋਂ ਪੱਠੇ ਲੈ ਕੇ ਆਪਣੇ ਪਿੰਡ ਜੌੜਾ ਜਾ ਰਹੀ ਔਰਤ ਵਿੱਚ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਜ ਰਾਣੀ ਪਤਨੀ ਸਵ. ਮੱਖਣ ਸਿੰਘ ਦੀ ਮੌਤ ਹੋ ਗਈ, ਜਦਕਿ ਪ੍ਰੇਮ ਸਿੰਘ ਜ਼ਖ਼ਮੀ ਹੋ ਗਿਆ। ਹਾਦਸੇ 'ਚ ਪ੍ਰੇਮ ਸਿੰਘ ਦੀ ਪਤਨੀ ਵਾਲ-ਵਾਲ ਬਚ ਗਈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਟੱਕਰ ਮਾਰਨ ਵਾਲੀ ਕਾਰ ਦਾ ਪਤਾ ਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੈਂਟਰਲ GST ਦੀ ਪ੍ਰੀਵੈਂਟਿਵ ਵਿੰਗ ਟੀਮ ’ਤੇ ਛਾਪੇਮਾਰੀ ਦੌਰਾਨ ਜਾਨਲੇਵਾ ਹਮਲਾ, ਕਈ ਅਧਿਕਾਰੀ ਜ਼ਖ਼ਮੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News