ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੱਕੀ ਹਾਲਾਤ ’ਚ ਸੜਕ ’ਤੇ ਮਿਲੀ ਔਰਤ ਦੀ ਲਾਸ਼

11/19/2022 12:38:19 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)-ਸਥਾਨਕ ਪੁਲਸ ਨੂੰ ਚਰਨ ਗੰਗਾ ਪੁਲ ਦੇ ਨਜ਼ਦੀਕ ਨੈਣਾ ਦੇਵੀ ਟੀ-ਪੁਆਇੰਟ ’ਤੇ ਸ਼ੱਕੀ ਹਾਲਾਤ ’ਚ ਸੜਕ ’ਤੇ ਪਈ ਹੋਈ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਸਵਾਤੀ ਧੀਮਾਨ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਉਮਰ ਤਕਰੀਬਨ 40 ਕੁ ਸਾਲ ਹੈ, ਕਦ 5 ਫੁੱਟ 1 ਇੰਚ, ਰੰਗ ਕਣਕਵੰਨਾ, ਸਰੀਰ ਦਰਮਿਆਨਾ ਹੈ ਅਤੇ ਉਸ ਨੇ ਹਰੇ ਰੰਗ ਦਾ ਪ੍ਰਿੰਟ ਕੁਡ਼ਤਾ, ਭੂਰੇ ਰੰਗ ਦੀ ਸਲਵਾਰ ਅਤੇ ਚਿੱਟੇ ਰੰਗ ਦੀ ਜੈਕਟ ਪਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ। ਇਹ ਕੋਈ ਦੁਰਘਟਨਾ ਤਾਂ ਨਹੀਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਪੋਸਟ ਮਾਰਟਮ ਕਰਨ ਉਪਰੰਤ ਫਿਰ ਸਾਰੀ ਅਸਲੀਅਤ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਦੇ ਸਮਝੌਤੇ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News