ਜੇਲ ’ਚੋਂ ਜ਼ਮਾਨਤ ’ਤੇ ਛੁੱਟਦੇ ਹੀ ਮਹਿਲਾ ਸਮੱਗਲਰ ਫਿਰ ਹੈਰੋਇਨ ਸਣੇ ਗ੍ਰਿਫ਼ਤਾਰ, ਪਹਿਲਾਂ ਵੀ 4 ਮਾਮਲੇ ਦਰਜ

06/15/2024 3:52:44 AM

ਫਿਲੌਰ (ਭਾਖੜੀ)- ਮਹਿਲਾ ਸਮੱਗਲਰ ਨੂੰ ਪੁਲਸ ਨੇ 52 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜੀ ਗਈ ਮਹਿਲਾ ਸਮੱਗਲਰ ਜਿਸ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ 4 ਮਾਮਲੇ ਦਰਜ ਹਨ, ਜੇਲ੍ਹ ’ਚੋਂ ਛੁੱਟਦੇ ਹੀ ਦੋਬਾਰਾ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਸ਼ਾਮਲ ਹੋ ਗਈ।

ਡੀ.ਐੱਸ.ਪੀ. ਸਬ-ਡਵੀਜ਼ਨ ਫਿਲੌਰ ਸਰਵਨਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਜਲੰਧਰ ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਥਾਣਾ ਇੰਚਾਰਜ ਫਿਲੌਰ ਇੰਸ. ਸੁਖਦੇਵ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਹਾਈਟੈਕ ਨਾਕੇ ’ਤੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ-ਪੜਤਾਲ ਕਰ ਰਹੇ ਸਨ ਕਿ ਉਨ੍ਹਾਂ ਨੇ ਦੇਖਿਆ ਕਿ ਇਕ ਮਹਿਲਾ ਬੱਸ ’ਚੋਂ ਹੇਠਾਂ ਉਤਰ ਕੇ ਪੁਲਸ ਤੋਂ ਬਚਦੇ ਹੋਏ ਨਿਕਲ ਰਹੀ ਸੀ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਚੱਲੇਗੀ ਪੌਦੇ ਲਗਾਉਣ ਦੀ ਮੁਹਿੰਮ, ਹਰੇਕ ਸਕੂਲ ਨੂੰ 11 ਪੌਦੇ ਲਗਾਉਣ ਦੇ ਹੁਕਮ

 

ਜਦ ਮਹਿਲਾ ਨੂੰ ਰੋਕ ਕੇ ਪੁੱਛਗਿੱਛ ਦੌਰਾਨ ਸ਼ੱਕ ਹੋਣ ’ਤੇ ਮਹਿਲਾ ਪੁਲਸ ਅਧਿਕਾਰੀ ਨੇ ਤਲਾਸ਼ੀ ਲਈ ਤਾਂ 52 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ, ਜਿਸ ’ਤੇ ਪੁਲਸ ਨੇ ਮਹਿਲਾ ਅਮਰਜੀਤ ਕੌਰ ਪਤਨੀ ਬਲਵੀਰ ਰਾਮ ਨਿਵਾਸੀ ਪਿੰਡ ਤਲਵੰਡੀ ਥਾਣਾ ਲਾਡੋਵਾਲ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਮਹਿਲਾ ਨਾਮਵਰ ਸਮੱਗਲਰ ਹੈ, ਜਿਸ ਦੇ ਖਿਲਾਫ ਸਾਲ 2022-23 ’ਚ 4 ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਹਨ, ਜਦਕਿ ਇਕ ਫਿਲੌਰ ਪੁਲਸ ਥਾਣੇ ’ਚ ਵੀ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਹਿਲਾ ਨਸ਼ਾ ਸਮੱਗਲਰ ਹਾਲ ਹੀ ਵਿਚ ਜੇਲ੍ਹ ’ਚੋਂ ਜ਼ਮਾਨਤ ’ਤੇ ਛੁੱਟ ਕੇ ਆਈ ਸੀ, ਜਿਸ ਨੇ ਬਾਹਰ ਆਉਂਦੇ ਹੀ ਦੁਬਾਰਾ ਨਸ਼ਾ ਸਮੱਗਲਿੰਗ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News