ਬੱਸ ਖੜ੍ਹੀ ਕਰਦੇ ਸਮੇਂ ਡਰਾਈਵਰ ਨੇ ਹੈਲਪਰ ਨੂੰ ਮਾਰੀ ਟੱਕਰ, ਕੱਟਣੀ ਪਈ ਬਾਂਹ
Sunday, Aug 25, 2024 - 05:10 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਇਕ ਨਿੱਜੀ ਬੱਸ ਦੇ ਡਰਾਈਵਰ ਵੱਲੋਂ ਲਾਪਰਵਾਹੀ ਨਾਲ ਕਾਊਂਟਰ ’ਤੇ ਬੱਸ ਲਗਾਉਣ ਦੌਰਾਨ ਹੈਲਪਰ ਨੂੰ ਟੱਕਰ ਮਾਰਨ ਕਾਰਨ ਹੋਏ ਨੁਕਸਾਨ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੀਪਕ ਕੁਮਾਰ ਪੁੱਤਰ ਸ਼ਕਤੀ ਸਿੰਘ ਵਾਸੀ ਪਿੰਡ ਕਾਲੇਵਾਲ ਨਜ਼ਦੀਕੀ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਬੱਸਾਂ ’ਤੇ ਹੈਲਪਰ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਬੀਤੀ ਮਾਰਚ ਮਹੀਨੇ ਜਦੋਂ ਉਹ ਬੱਸ ਸਟੈਂਡ ਨਵਾਂਸ਼ਹਿਰ ਵਿਖੇ ਖੜ੍ਹਾ ਸੀ ਤਾਂ ਨਿੱਜੀ ਬੱਸ ਦਾ ਡਰਾਈਵਰ ਰਾਜਕੁਮਾਰ ਉਰਫ਼ ਰਾਜੂ ਵਾਸੀ ਕਰਿਆਮ ਰੋਡ ਨਵਾਂਸ਼ਹਿਰ ਬੱਸ ਕਾਊਂਟਰ ’ਤੇ ਪਿੱਛੇ ਕਰਕੇ ਲਗਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਵਾਲੀ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਬੱਸ ਚਾਲਕ ਨੇ ਉਸ ਦੇ ਸੱਜੀ ਬਾਂਹ ਟਾਇਰ ਹੇਠਾਂ ਦੱਬ ਦਿੱਤੀ।
ਇਹ ਵੀ ਪੜ੍ਹੋ- ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਰਹੀ ਬੇਨਤੀਜਾ, ਸਰਵਣ ਪੰਧੇਰ ਨੇ ਦਿੱਤਾ ਵੱਡਾ ਬਿਆਨ
ਉਸ ਨੇ ਦੱਸਿਆ ਕਿ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਡਰਾਈਵਰ ਨੇ ਬੱਸ ਨੂੰ ਅੱਗੇ ਤੋਰ ਦਿੱਤੀ। ਉਸ ਨੇ ਦੱਸਿਆ ਕਿ ਉਸ ਨੂੰ ਜ਼ਖ਼ਮੀ ਹਾਲਤ ਵਿਚ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਸੱਜਾ ਗੁੱਟ ਕੂਹਣੀ ਤੋਂ ਹੇਠਾਂ ਕੱਟ ਦਿੱਤਾ। ਉਸ ਨੇ ਦੱਸਿਆ ਕਿ ਉਹ ਉਕਤ ਡਰਾਈਵਰ ਨਾਲ ਸਮਝੌਤੇ ਦੀ ਗੱਲ ਕਰ ਰਿਹਾ ਸੀ, ਜੋ ਪੂਰਾ ਨਹੀਂ ਹੋਇਆ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਬੱਸ ਚਾਲਕ ਰਾਜ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਫ਼ੌਜ ਦੀ ਜੀਪ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਮੰਜ਼ਰ ਵੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ