ਪਿੰਡ ਮਿਆਣੀ ਦੇ ਕਿਸਾਨਾਂ ਦੀ 4 ਕਿੱਲੇ ਕਣਕ ਸੜ ਕੇ ਸੁਆਹ

04/16/2021 1:06:53 PM

ਘਨੌਲੀ (ਸ਼ਰਮਾ)- ਨਜ਼ਦੀਕੀ ਪਿੰਡ ਜਹਾਂਗੀਰਪੁਰ ਵਿਖੇ ਪਿੰਡ ਮਿਆਣੀ ਦੇ ਕਿਸਾਨਾਂ ਵੱਲੋਂ ਠੇਕੇ ’ਤੇ ਲਈ ਜ਼ਮੀਨ ’ਚ ਬੀਜੀ ਗਈ ਕਰੀਬ 4 ਕਿੱਲੇ ਕਣਕ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪਿੰਡ ਮਿਆਣੀ ਦੇ ਕਿਸਾਨ ਅਨੂਪ ਸਿੰਘ ਪੁੱਤਰ ਭਗਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਠੇਕੇ ’ਤੇ ਲਈ 4 ਕਿੱਲੇ ਜ਼ਮੀਨ ’ਚ ਕਣਕ ਬੀਜੀ ਹੋਈ ਸੀ ਅਤੇ ਕਣਕ ਪੱਕ ਕੇ ਕਟਾਈ ਲਈ ਤਿਆਰ ਸੀ ਪਰ ਅੱਜ ਖੇਤਾਂ ’ਚ ਲੱਗੇ ਬਿਜਲੀ ਦੇ ਟਰਾਂਸਫਾਰਮ ਦਾ ਇਕ ਜੰਪਰ ਟੁੱਟ ਜਾਣ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਕਣਕ ਦੇ ਖੇਤਾਂ ਨੂੰਅੱਗ ਲੱਗ ਗਈ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

PunjabKesari

ਉਨ੍ਹਾਂ ਦੱਸਿਆ ਕਿ ਕਣਕ ਸੁੱਕੀ ਹੋਣ ਕਾਰਨ ਅੱਗ ਇਨ੍ਹੀਂ ਤੇਜ਼ੀ ਨਾਲ ਫੈਲ ਗਈ ਕਿ ਜਦੋਂ ਤੱਕ ਸਥਾਨਕ ਲੋਕ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਥਰਮਲ ਪਲਾਂਟ ਅਤੇ ਰੂਪਨਗਰ ਤੋਂ ਆਈਆਂ ਉਦੋਂ ਤੱਕ ਜਿੱਥੇ ਉਨ੍ਹਾਂ ਦੀ ਕਰੀਬ ਤਿੰਨ ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਉੱਥੇ ਹੀ ਹਰਜਿੰਦਰ ਸਿੰਘ ਪ੍ਰਿੰਸ ਪੁੱਤਰ ਗੁਰਚਰਨ ਵਾਸੀ ਮਿਆਣੀ , ਰਾਜੂ ਵਾਸੀ ਪਤਿਆਲਾਂ ਅਤੇ ਬਖਸ਼ੀਸ ਸਿੰਘ ਅਤੇ ਮੋਹਿੰਦਰ ਸਿੰਘ ਦੀ ਕਣਕ ਵੀ ਸਡ਼ ਗਈ।

ਇਹ ਵੀ ਪੜ੍ਹੋ : ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’

ਇਲਾਕਾ ਸੰਘਰਸ਼ ਕਿਸਾਨ ਕਮੇਟੀ ਅਤੇ ਪਿੰਡ ਮਿਆਣੀ ਦੇ ਸਰਪੰਚ ਚਰਨਜੀਤ ਸਿੰਘ ਵੱਲੋਂ ਜਿੱਥੇ ਕਿਸਾਨਾਂ ਨਾਲ ਹਮਦਰਦੀ ਜਤਾਈ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News