ਜਲੰਧਰ ਦੀ ਕਾਲੋਨੀ ਵਿਚ ਕੁੱਤਿਆਂ ਪਿੱਛੇ ਹੋ ਗਈ ਲੜਾਈ, ਭਖਿਆ ਮਾਹੌਲ

Tuesday, Jun 09, 2026 - 03:40 PM (IST)

ਜਲੰਧਰ ਦੀ ਕਾਲੋਨੀ ਵਿਚ ਕੁੱਤਿਆਂ ਪਿੱਛੇ ਹੋ ਗਈ ਲੜਾਈ, ਭਖਿਆ ਮਾਹੌਲ

ਜਲੰਧਰ (ਸੁਨੀਲ ਮਹਾਜਨ): ਜਲੰਧਰ ਦੇ ਪਿੰਡ ਲਾਂਬੜਾ ਸਥਿਤ ਵਡਾਲਾ ਰਾਇਲ ਕਾਲੋਨੀ ਵਿਚ ਕੁੱਤਿਆਂ ਦੇ ਆਤੰਕ ਅਤੇ ਉਨ੍ਹਾਂ ਦੇ ਮਾਲਕਾਂ ਦੀ ਗੁੰਡਾਗਰਦੀ ਕਾਰਨ ਪੂਰੀ ਕਾਲੋਨੀ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ। ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਕੁਝ ਲੋਕਾਂ ਨੇ ਆਪਣੇ ਘਰਾਂ ਵਿਚ ਕਈ ਕੁੱਤੇ ਰੱਖੇ ਹਨ ਤੇ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ, ਜਿਸ ਕਾਰਨ ਹਾਲ ਹੀ ਵਿਚ ਛੋਟੇ ਬੱਚਿਆਂ ਤੇ ਬਜ਼ੁਰਗਾਂ 'ਤੇ ਹਮਲਾ ਹੋਇਆ। 

ਦੋਸ਼ ਹੈ ਕਿ ਜਦੋਂ ਲੋਕਾਂ ਨੇ ਇਸ ਬਾਰੇ ਕੁੱਤਿਆਂ ਦੇ ਮਾਲਕਾਂ ਨਾਲ ਸ਼ਾਂਤੀਪੂਰਵਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਥਿਤ ਤੌਰ 'ਤੇ ਬਾਹਰੋਂ ਗੁੰਡੇ ਬੁਲਾ ਕੇ ਕਾਲੋਨੀ ਦੀਆਂ ਔਰਤਾਂ ਤੇ ਬਜ਼ੁਰਗਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਭੰਨਤੋੜ ਕੀਤੀ। ਇਸ ਘਟਨਾ ਤੋਂ ਸਹਿਮੇ ਲੋਕਾਂ ਨੇ ਲਾਂਬੜਾ ਥਾਣੇ ਦੇ ਐੱਸ. ਐੱਚ. ਓ. ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਸਖ਼ਤ ਕਾਨੂੰਨੀ ਕਾਰਵਾਈ ਅਤੇ ਕੁੱਤਿਆਂ ਨੂੰ ਉੱਥੋਂ ਹਟਾਉਣ ਦੀ ਮੰਗ ਕੀਤੀ ਹੈ। 
 


author

Anmol Tagra

Content Editor

Related News