ਕਲੱਬ ਦੀਆਂ ਔਰਤਾਂ ਨੂੰ ਫਰਜ਼ੀ ਖ਼ਬਰਾਂ ਲਾਉਣ ਦੀਆਂ ਧਮਕੀਆਂ ਦੇਣ ਵਾਲਾ ਵੈੱਬ ਪੋਰਟਲ ਦਾ ਸੰਚਾਲਕ ਗ੍ਰਿਫ਼ਤਾਰ

03/24/2024 6:25:20 PM

ਜਲੰਧਰ (ਵਰੁਣ)–ਜਲੰਧਰ ਦੇ ਇਕ ਮਸ਼ਹੂਰ ਕਲੱਬ ਦੀਆਂ ਔਰਤਾਂ ਨੂੰ ਫਰਜ਼ੀ ਖ਼ਬਰਾਂ ਲਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਹੇ ਇਕ ਵੈੱਬ ਪੋਰਟਲ ਦੇ ਸੰਚਾਲਕ ਦੀ ਪੋਲ ਖੋਲ੍ਹਦੇ ਹੋਏ ਥਾਣਾ ਨੰਬਰ 7 ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੋਰਟਲ ਦੇ ਸੰਚਾਲਕ ਅਤੇ ਫਰਜ਼ੀ ਪੱਤਰਕਾਰ ਖ਼ਿਲਾਫ਼ ਅੱਧੀ ਦਰਜਨ ਦੇ ਲੱਗਭਗ ਔਰਤਾਂ ਨੇ ਵੱਖ-ਵੱਖ ਥਾਣਿਆਂ ਵਿਚ ਸ਼ਿਕਾਇਤ ਦਿੱਤੀ ਸੀ, ਜਦਕਿ ਪਹਿਲੀ ਐੱਫ਼. ਆਈ. ਆਰ. ਦਰਜ ਕਰਦੇ ਹੋਏ ਥਾਣਾ ਨੰਬਰ 7 ਦੀ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਵੀ ਕਰ ਲਿਆ।

ਸ਼ਿਕਾਇਤਕਰਤਾ ਔਰਤਾਂ ਨੇ ਪੁਲਸ ਨੂੰ ਸਾਰੇ ਸਬੂਤਾਂ ਨਾਲ ਸ਼ਿਕਾਇਤਾਂ ਦਰਜ ਕਰਵਾਈਆਂ ਸਨ, ਜਿਸ ਦੇ ਬਾਅਦ ਪੁਲਸ ਨੇ ਇਹ ਐਕਸ਼ਨ ਲਿਆ। ਥਾਣਾ ਨੰਬਰ 7 ਦੀ ਮੁਖੀ ਅਨੂ ਪਟਿਆਲ ਨੇ ਦੱਸਿਆ ਕ ਉਨ੍ਹਾਂ ਕੋਲ ਇਕ ਔਰਤ ਦੀ ਸ਼ਿਕਾਇਤ ਆਈ ਸੀ, ਜਿਸ ਨੇ ਪੋਰਟਲ ਦੇ ਸੰਚਾਲਕ ’ਤੇ ਦੋਸ਼ ਲਾਏ ਸਨ ਕਿ ਉਹ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਹੈ। ਦੋਸ਼ ਹੈ ਕਿ ਉਹ ਔਰਤ ਖ਼ਿਲਾਫ਼ ਫਰਜ਼ੀ ਖ਼ਬਰਾਂ ਲਾਉਣ ਦੀ ਧਮਕੀ ਦੇ ਕੇ ਉਸ ਕੋਲੋਂ ਪੈਸਿਆਂ ਦੀ ਡਿਮਾਂਡ ਕਰ ਰਿਹਾ ਸੀ। ਇਸ ਔਰਤ ਨੂੰ ਫਰਜ਼ੀ ਪੱਤਰਕਾਰ ਨੇ ਕਈ ਵਾਰ ਫੋਨ ਵੀ ਕੀਤੇ, ਜਿਸ ਤੋਂ ਬਾਅਦ ਔਰਤ ਨੇ ਬਲੈਕਮੇਲ ਤੋਂ ਤੰਗ ਆ ਕੇ ਥਾਣਾ ਨੰਬਰ 7 ਵਿਚ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ: ਜਲੰਧਰ 'ਚ ਕਾਮੇਡੀਅਨ ਸੰਦੀਪ ਉਰਫ਼ ਪਤੀਲਾ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਘਟਨਾ CCTV 'ਚ ਕੈਦ

ਸ਼ਿਕਾਇਤ ਆਉਣ ਤੋਂ ਬਾਅਦ ਹਰਕਤ ਵਿਚ ਆਈ ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ, ਜਿਸ ਵਿਚ ਸ਼ਿਕਾਇਤਕਰਤਾ ਔਰਤ ਨੇ ਪੁਲਸ ਨੂੰ ਪੁਖਤਾ ਸਬੂਤ ਵੀ ਦਿੱਤੇ, ਜਦੋਂ ਕਿ ਫਰਜ਼ੀ ਪੱਤਰਕਾਰ ਦੀ ਕਾਲ ਡਿਟੇਲਸ ਵਿਚੋਂ ਵੀ ਸ਼ਿਕਾਇਤਕਰਤਾ ਔਰਤ ਦਾ ਨੰਬਰ ਮਿਲਿਆ, ਜਿਥੇ ਵਾਰ-ਵਾਰ ਫੋਨ ਕੀਤੇ ਹੋਏ ਸਨ। ਇੰਸ. ਅਨੂ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਸੂਤਰਾਂ ਦਾ ਦਾਅਵਾ ਹੈ ਕਿ ਇਸ ਫਰਜ਼ੀ ਪੱਤਰਕਾਰ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਵੀ ਹੋਰਨਾਂ ਔਰਤਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਉਨ੍ਹਾਂ ਸ਼ਿਕਾਇਤਾਂ ਵਿਚ ਵੀ ਇਸ ’ਤੇ ਬਲੈਕਮੇਲਿੰਗ ਕਰਕੇ ਪੈਸੇ ਮੰਗਣ ਦੇ ਦੋਸ਼ ਲੱਗੇ ਹਨ।

ਇਹ ਵੀ ਪੜ੍ਹੋ: ਗੁਜਰਾਤ 'ਚ ਪੰਜਾਬ ਦੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਨਹਿਰ 'ਚ ਪਲਟੀ ਕੰਬਾਇਨ, 3 ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News