ਲੁਟੇਰੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਹੋਏ ਫ਼ਰਾਰ

Saturday, Feb 08, 2025 - 05:30 AM (IST)

ਲੁਟੇਰੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਹੋਏ ਫ਼ਰਾਰ

ਹੁਸ਼ਿਆਰਪੁਰ (ਰਾਕੇਸ਼) : ਇੰਝ ਲੱਗਦਾ ਹੈ ਕਿ ਹੁਣ ਪੁਲਸ ਦਾ ਵੀ ਲੁਟੇਰਿਆਂ ਵਿਚ ਕੋਈ ਡਰ ਨਹੀਂ ਰਿਹਾ। ਇਸ ਕਾਰਨ ਉਹ ਪੁਲਸ ਚੌਕੀ ਨੇੜੇ ਵੀ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ।

ਮਾਮਲਾ ਪੁਰਹੇੜਾ ਦਾ ਹੈ, ਜਿੱਥੇ ਪੁਲਸ ਚੌਕੀ ਨੇੜੇ ਇਕ ਮੋਟਰਸਾਈਕਲ ਸਵਾਰ ਨੇ ਫਿਲਮੀ ਅੰਦਾਜ਼ 'ਚ ਬਾਈਕ ਸਵਾਰ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਫਰਾਰ ਹੋ ਗਏ। ਸੀ. ਸੀ. ਟੀ. ਵੀ. ਵਿਚ ਸਾਰੀ ਵਾਰਦਾਤ ਕੈਦ ਹੋ ਗਈ ਹੈ ਜਿਸ ਵਿਚ ਦੇਖਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਨੇ ਸਿਰ 'ਤੇ ਹੈਲਮੇਟ ਪਾਇਆ ਹੋਇਆ ਹੈ। ਆਪਣੇ ਪਤੀ ਨਾਲ ਬਾਈਕ 'ਤੇ ਜਾ ਰਹੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਲੁਟੇਰੇ ਫਗਵਾੜਾ ਬਾਈਪਾਸ ਵੱਲ ਫਰਾਰ ਹੋ ਗਏ।

 ਇਹ ਵੀ ਪੜ੍ਹੋ : 'ਪੁਸ਼ਪਾ' ਵਾਲਾ ਲਾਲ ਚੰਦਨ ਭਾਰਤ 'ਚ ਕਿੱਥੇ ਮਿਲਦੈ, ਕਿਉਂ ਖ਼ਤਮ ਹੋਣ ਦੇ ਕੰਢੇ 'ਤੇ ਹੈ 'ਲਾਲ ਸੋਨਾ'

ਜਾਣਕਾਰੀ ਦਿੰਦਿਆਂ ਪੀੜਤ ਔਰਤ ਹਰਜਿੰਦਰ ਕੌਰ ਪਤਨੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਮਡੌਲੀ ਬ੍ਰਾਹਮਣਾਂ ਜਾ ਰਹੀ ਸੀ ਤਾਂ ਪੁਰਹੀਰਾਂ ਚੌਕੀ ਨੇੜੇ ਇਕ ਮੋਟਰਸਾਈਕਲ 'ਤੇ ਸਵਾਰ ਲੁਟੇਰੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਡਾਨੀ ਦੇ ਛੋਟੇ ਬੇਟੇ ਦਾ ਵਿਆਹ ਹੋਇਆ ਸੰਪੰਨ, ਕਰ'ਤਾ 10 ਹਜ਼ਾਰ ਕਰੋੜ ਰੁਪਏ ਦਾਨ ਕਰਨ ਦਾ ਐਲਾਨ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News