ਟਾਂਡਾ ਦੇ ਮੰਡ ਇਲਾਕੇ ’ਚ ਓਵਰਫਲੋਅ ਹੋਇਆ ਬਿਆਸ ਦਰਿਆ ਦਾ ਪਾਣੀ, ਸੈਂਕੜੇ ਏਕੜ ਫ਼ਸਲਾਂ ਡੁੱਬੀਆਂ
Wednesday, Aug 16, 2023 - 12:12 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਦਰਿਆ ਦਾ ਪਾਣੀ ਓਵਰਫਲੋਅ ਹੋ ਕੇ ਟਾਂਡਾ ਦੇ ਮੰਡ ਇਲਾਕੇ ਦੀਆਂ ਜ਼ਮੀਨਾਂ ’ਚ ਦਾਖ਼ਲ ਹੋ ਗਿਆ ਹੈ, ਜਿਸ ਕਾਰਨ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੈਂਕੜੇ ਏਕੜ ਫਸਲ ਡੁੱਬ ਗਈ। ਪਾਣੀ ਦੇ ਪੱਧਰ ਦੇ ਲਗਾਤਾਰ ਵਾਧੇ ਕਾਰਨ ਪਿੰਡ ਅਬਦੁੱਲਾਪੁਰ, ਗੰਧੂਵਾਲ, ਮੇਵਾ ਮਿਆਣੀ, ਰੜਾ ਮੰਡ ਅਤੇ ਟਾਹਲੀ ਇਲਾਕੇ ’ਚ ਹਾਲਾਤ ਬੇਹੱਦ ਚਿੰਤਾਜਨਕ ਹਨ।
ਇਹ ਖ਼ਬਰ ਵੀ ਪੜ੍ਹੋ : Apple ਨੇ ਯੂਜ਼ਰਜ਼ ਨੂੰ iPhone ਨੂੰ ਰਾਤ ਭਰ ਚਾਰਜ ਕਰਨ ਦੇ ਖ਼ਤਰਿਆਂ ਬਾਰੇ ਦਿੱਤੀ ਚਿਤਾਵਨੀ
ਇਨ੍ਹਾਂ ਪਿੰਡਾਂ ਵਿਚ ਸੈਂਕੜੇ ਏਕੜ ਫਸਲਾਂ ਤਬਾਹ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ। ਨੁਕਸਾਨ ਝੱਲਣ ਵਾਲੇ ਕਿਸਾਨ ਉਹ ਵੀ ਹਨ, ਜਿਨ੍ਹਾਂ ਨੇ ਪਹਿਲਾਂ ਵੀ ਪਾਣੀ ਦੀ ਮਾਰ ਝੱਲਦੇ ਹੋਏ ਤੀਜੀ ਵਾਰ ਝੋਨਾ ਲਾਇਆ ਸੀ। ਇਸ ਦੌਰਾਨ ਇਸ ਇਲਾਕੇ ’ਚ ਪਹੁੰਚੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਜਿੱਥੇ ਨੁਕਸਾਨ ਦਾ ਜਾਇਜ਼ਾ ਲਿਆ, ਉੱਥੇ ਬਚਾਅ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ।
ਇਹ ਖ਼ਬਰ ਵੀ ਪੜ੍ਹੋ : Bhakra Dam ’ਚੋਂ ਪਾਣੀ ਛੱਡਣ ਕਾਰਨ ਬਣੇ ਹੜ੍ਹ ਵਰਗੇ ਹਾਲਾਤ, ਇਸ ਜ਼ਿਲ੍ਹੇ ਨੇ ਮੰਗੀ ਆਰਮੀ ਤੇ ਹੈਲੀਕਾਪਟਰ !
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8