ਬੱਜੋਂ ਦੀ ਜਨਰਲ ਕੈਟਾਗਰੀ ਵਲੋਂ ਵੋਟਾਂ ਦਾ ਬਾਈਕਾਟ

12/17/2018 2:46:48 AM

ਔੜ,   (ਛਿੰਜੀ ਲੜੋਆ)–   ਪਿੰਡ ਬੱਜੋਂ ਵਿਖੇ ਜਨਰਲ ਕੈਟਾਗਰੀ ਨਾਲ ਸਬੰਧਤ ਲੋਕਾਂ ਨੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਬੱਜੋ, ਕੇਸਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਤਨਾਮ ਸਿੰਘ ਨੰਬਰਦਾਰ, ਮੱਖਣ ਸਿੰਘ, ਸੋਹਣ ਸਿੰਘ ਆਦਿ ਨੇ ਦੱਸਿਆ ਪਿੰਡ ਦੀਆਂ ਕੁੱਲ 377 ਵੋਟਾਂ ’ਚੋਂ 205 ਵੋਟਾਂ ਜਨਰਲ ਹਨ ਤੇ ਪਿੰਡ ਵਿਚ 10 ਸਾਲਾਂ ਤੋਂ ਐੈੱਸ. ਸੀ. ਸਰਪੰਚ ਬਣਦਾ ਆ ਰਿਹਾ ਹੈ ਤੇ ਇਸ ਵਾਰ ਵੀ ਸਰਪੰਚੀ ਦੀ ਸੀਟ ਲਈ ਐੈੱਸ. ਸੀ. ਔਰਤ ਲਈ ਰਾਖਵੀਂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜਨਰਲ ਕੈਟਾਗਿਰੀ ਦੀ ਵਾਰੀ ਬਣਦੀ ਸੀ ਲੇਕਿਨ ਕਿਸੇ ਸਿਆਸੀ ਪਹੁੰਚ ਰੱਖਣ ਵਾਲੇ ਵਿਅਕਤੀ ਨੇ ਆਪਣੀ ਮਰਜ਼ੀ ਨਾਲ ਅਜਿਹਾ ਕੰਮ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਨਰਲ ਕੈਟਾਗਿਰੀ ਨਾਲ ਧੱਕਾ ਕੀਤਾ ਹੈ ਕਿਉਂਕਿ ਇਸ ਕੈਟਾਗਿਰੀ ਸਰਪੰਚੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ। 
ਇਸ ਮੌਕੇ ਉਨ੍ਹਾਂ ਨਾਲ ਰਸ਼ਪਾਲ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਬਲਵੀਰ ਕੌਰ ਆਦਿ ਨੇ ਦੱਸਿਆ ਕਿ ਜਨਰਲ ਕੈਟਾਗਿਰੀ ਦੀ ਜ਼ਿਆਦਾ ਗਿਣਤੀ ਹੋਣ ਉਪਰੰਤ ਵੀ ਸਿਰਫ ਦੋ ਪੰਚਾਂ ਦੀਆਂ ਸੀਟਾਂ ਹੀ ਦਿੱਤੀਆਂ ਗਈਆਂ ਹਨ ਜੋ ਕਿ ਬੇ-ਇਨਸਾਫੀ ਹੈ।
 


Related News