ਪਿੰਡ ਗਾਖਲਾਂ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ, ਕਈ ਪਸ਼ੂ ਝੁਲਸੇ, 2 ਮਰੇ

03/27/2022 5:58:18 PM

ਜਲੰਧਰ (ਸੁਨੀਲ ਮਹਾਜਨ) : ਜਿਵੇਂ-ਜਿਵੇਂ ਗਰਮੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵੀ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਅਜਿਹੀ ਹੀ ਇਕ ਘਟਨਾ ਜਲੰਧਰ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਗਾਖਲਾਂ ਨੇੜੇ ਵਾਪਰੀ, ਜਿਥੇ ਗੁੱਜਰਾਂ ਦੇ ਇਕ ਡੇਰੇ ਨੂੰ ਅੱਗ ਲੱਗ ਗਈ, ਜਿਸ ਕਾਰਨ ਨਾ ਸਿਰਫ ਉਨ੍ਹਾਂ ਦਾ ਡੇਰਾ ਸੜ ਕੇ ਸੁਆਹ ਹੋ ਗਿਆ, ਉਥੇ 2 ਮੱਝਾਂ ਦੀ ਅੱਗ ਨਾਲ ਸੜਨ ਕਰਕੇ ਮੌਤ ਹੋ ਗਈ, ਜਦਕਿ 6 ਪਸ਼ੂ ਬੁਰੀ ਤਰ੍ਹਾਂ ਝੁਲਸ ਗਏ।

ਗੁੱਜਰਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਘਰ ਅੰਦਰ ਖਾਣਾ ਬਣਾਉਣ ਲਈ ਜਲ ਰਹੇ ਚੁੱਲ੍ਹੇ 'ਚੋਂ ਚਿੰਗਾਰੀ ਡਿੱਗਣ ਨਾਲ ਪਰਾਲੀ ਨੂੰ ਅੱਗ ਲੱਗੀ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਅੱਗ ਡੇਰੇ ਦੇ ਲਾਗਿਓਂ ਬਿਜਲੀ ਦੀਆਂ ਤਾਰਾਂ 'ਚੋਂ ਚੰਗਿਆੜੀਆਂ ਨਿਕਲ ਕੇ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਤੁਰੰਤ ਬਾਅਦ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚਦੀ, ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਾ ਸੀ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਉਨ੍ਹਾਂ ਦਾ ਆਸ਼ਿਆਨਾ ਅੱਗ ਦੀ ਭੇਟ ਚੜ੍ਹਨ ਕਰਕੇ ਜਿੱਥੇ ਇਹ ਲੋਕ ਬੇਘਰ ਹੋ ਗਏ ਹਨ, ਉਥੇ ਦੂਜੇ ਪਾਸੇ 2 ਮੱਝਾਂ ਦੀ ਮੌਤ ਅਤੇ 6 ਪਸ਼ੂਆਂ ਦੇ ਝੁਲਸ ਜਾਣ ਕਰਕੇ ਆਰਥਿਕ ਤੌਰ 'ਤੇ ਵੀ ਬੇਹੱਦ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੇ ਇਸ ਹੋਏ ਨੁਕਸਾਨ ਦਾ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਪੱਥਰਾਂ ਨਾਲ ਬੰਨ੍ਹ ਕੇ ਸੁੱਟੇ ਲਾਪਤਾ ਨੌਜਵਾਨ ਦੀ ਲਾਸ਼ ਬਿਆਸ ਦਰਿਆ 'ਚੋਂ ਮਿਲੀ

PunjabKesari

ਉਧਰ ਫਾਇਰ ਬ੍ਰਿਗੇਡ ਲੈ ਕੇ ਪਹੁੰਚੇ ਫਾਇਰ ਕਰਮਚਾਰੀਆਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਆ ਕੇ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਇਸ ਤੋਂ ਪਹਿਲਾਂ ਕਿ ਉਹ ਪਹੁੰਚ ਪਾਉਂਦੇ, ਗੁੱਜਰਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ। ਉਨ੍ਹਾਂ ਮੁਤਾਬਕ ਅੱਗ ਖਾਣਾ ਬਣਾਉਣ ਲਈ ਬਾਲ਼ੇ ਗਏ ਚੁੱਲ੍ਹੇ 'ਚੋਂ ਚੰਗਿਆੜੀਆਂ ਨਿਕਲ ਕੇ ਪਰਾਲੀ 'ਤੇ ਡਿੱਗਣ ਨਾਲ ਲੱਗੀ ਹੈ।

ਇਹ ਵੀ ਪੜ੍ਹੋ : ਵਿਆਹੁਤਾ NRI ਨੌਜਵਾਨ ਨੇ ਵਿਆਹ ਕਰਵਾਉਣ ਲਈ ਰਚੀ ਸਾਜ਼ਿਸ਼, ਕੀਤਾ ਸ਼ਰਮਨਾਕ ਕਾਰਾ


Gurminder Singh

Content Editor

Related News