ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵੱਲੋਂ ਵੀ ਕੀਤੀ ਜਾ ਰਹੀ ਹੈ ਨਕਲੀ ਆਯੁਸ਼ਮਾਨ ਕਾਰਡ ਘਪਲੇ ਦੀ ਜਾਂਚ

04/19/2021 10:21:37 AM

ਜਲੰਧਰ (ਖੁਰਾਣਾ)–ਪਿਛਲੇ ਦਿਨੀਂ ਜਲੰਧਰ ਪੁਲਸ ਨੇ ਸ਼ਹਿਰ ਵਿਚ ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲੇ ਇਕ ਗਿਰੋਹ ਨੂੰ ਫੜ ਕੇ ਭਾਰੀ ਗਿਣਤੀ ਵਿਚ ਜਾਅਲੀ ਆਯੁਸ਼ਮਾਨ ਕਾਰਡ ਬਰਾਮਦ ਕੀਤੇ ਹਨ। ਗਿਰੋਹ ਦੇ ਮੈਂਬਰ ਪਿਤਾ-ਪੁੱਤਰ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਲੋਂ ਵੀ ਵੱਖਰੇ ਤੌਰ ’ਤੇ ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ ਬਣੇ ਜਾਅਲੀ ਆਯੁਸ਼ਮਾਨ ਕਾਰਡ ਘਪਲੇ ਦੀ ਜਾਂਚ ਆਪਣੇ ਪੱਧਰ ’ਤੇ ਕੀਤੀ ਜਾ ਰਹੀ ਹੈ।

ਇਸ ਦੀ ਪੁਸ਼ਟੀ ਐੱਸ.ਐੱਸ. ਪੀ. ਜਲੰਧਰ ਵਿਜੀਲੈਂਸ ਬਿਊਰੋ ਦਲਜਿੰਦਰ ਸਿੰਘ ਢਿੱਲੋਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਜਲੰਧਰ ਪੁਲਸ ਨੇ ਇਸ ਮਾਮਲੇ ਵਿਚ ਆਪਣੇ ਪੱਧਰ ’ਤੇ ਕਾਰਵਾਈ ਕੀਤੀ ਹੈ ਪਰ ਫਿਰ ਵੀ ਆਉਣ ਵਾਲੇ ਸਮੇਂ ਵਿਚ ਕੜੀਆਂ ਨੂੰ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਕਲੀ ਆਯੁਸ਼ਮਾਨ ਕਾਰਡ ਘਪਲੇ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਦਲਬੀਰ ਸਿੰਘ ਨੂੰ ਸੌਂਪੀ ਗਈ ਹੈ ਅਤੇ ਵਿਜੀਲੈਂਸ ਟੀਮ ਆਪਣੇ ਐਂਗਲ ਤੋਂ ਇਸ ਘਪਲੇ ਦੀ ਜਾਂਚ ਵਿਚ ਜੁਟੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

PunjabKesari

ਕੌਂਸਲਰ ਸ਼ੈਰੀ ਚੱਢਾ ਨੇ ਬਣਾਇਆ ਸੀ ਗਿਰੋਹ ਫੜਨ ਦਾ ਦਬਾਅ
ਸ਼ਹਿਰ ਵਿਚ ਹਾਲ ਹੀ ਵਿਚ ਜਲੰਧਰ ਪੁਲਸ ਵੱਲੋਂ ਜੋ ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲਾ ਗਿਰੋਹ ਫੜਿਆ ਗਿਆ ਹੈ, ਦਰਅਸਲ ਉਸ ਸਬੰਧੀ ਪੁਲਸ ਉੱਤੇ ਦਬਾਅ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਵੱਲੋਂ ਬਣਾਇਆ ਗਿਆ ਸੀ। ਨਿਯਮ ਦੱਸਦੇ ਹਨ ਕਿ ਸ਼ੈਰੀ ਚੱਢਾ ਦੇ ਇਕ ਜਾਣਕਾਰ ਨੇ ਉਨ੍ਹਾਂ ਨੂੰ ਦੱਸੇ ਬਿਨਾਂ ਇਕ ਵਿਅਕਤੀ ਤੋਂ ਰਸਤਾ ਮੁਹੱਲੇ ਦੇ 19 ਵਿਅਕਤੀਆਂ ਦੇ ਆਯੁਸ਼ਮਾਨ ਕਾਰਡ ਬਣਵਾਏ ਸਨ ਅਤੇ ਉਸ ਵਿਅਕਤੀ ਨੂੰ ਉਨ੍ਹਾਂ ਕਾਰਡਾਂ ਦੀ ਏਵਜ ’ਚ 19 ਹਜਾਰ ਰੁਪਏ ਦਾ ਭੁਗਤਾਨ ਕੀਤਾ ਸੀ।

ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

PunjabKesari

ਫਰਜੀ ਕਾਰਡ ਪਕੜ ਵਿਚ ਆ ਜਾਣ ਅਤੇ ਗਿਰੋਹ ਵਲੋਂ ਪੈਸੇ ਵਾਪਸ ਨਾ ਕਰਨ ਦੇ ਚੱਕਰ ਨੂੰ ਲੈ ਕੇ ਮਾਮਲਾ ਜਦੋਂ ਕੌਂਸਲਰ ਸ਼ੈਰੀ ਚੱਢਾ ਕੋਲ ਪਹੁੰਚਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲਸ ਅਧਿਕਾਰੀਆਂ ਨੂੰ ਦਿੱਤੀ ਅਤੇ ਇਸ ਮਾਮਲੇ ਵਿਚ ਪੁਲਸ ਕਮਿਸ਼ਨਰ ਤੱਕ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਪਿਤਾ-ਪੁੱਤਰ ’ਤੇ ਆਧਾਰਤ ਗਿਰੋਹ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਕਾਰਡ ਬਣਾਉਣ ਵਾਲਾ ਸਾਮਾਨ ਅਤੇ ਕਈ ਨਕਲੀ ਕਾਰਡ ਬਰਾਮਦ ਕਰ ਲਏ ਗਏ।

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

PunjabKesari

ਸ਼ਹਿਰ ਵਿਚ 5 ਅਤੇ ਗਿਰੋਹ ਹਨ ਸਰਗਰਮ
ਨਕਲੀ ਆਯੁਸ਼ਮਾਨ ਕਾਰਡ ਬਣਾਉਣ ਦਾ ਧੰਦਾ ਸ਼ਹਿਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਸੀ ਅਤੇ ਨਗਰ ਨਿਗਮ ਦੇ ਕਈ ਕੌਂਸਲਰਾਂ ਤਕ ਨੇ ਵਾਧੂ ਪੈਸੇ ਦੇ ਕੇ ਅਜਿਹੇ ਕਾਰਡ ਬਣਵਾਏ ਸਨ ਤਾਂ ਕਿ ਆਪਣੇ ਵਾਰਡ ਵਾਸੀਆਂ ਨੂੰ ਖੁਸ਼ ਕੀਤਾ ਜਾ ਸਕੇ। ਪਤਾ ਲੱਗਾ ਹੈ ਕਿ ਜਿਆਦਾਤਰ ਗਿਰੋਹ ਦੇ ਮੈਂਬਰ ਤਰਨਤਾਰਨ ਅਤੇ ਅਜਨਾਲਾ ਖੇਤਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਕੋਲ ਲੈਪਟਾਪ ਤੇ ਕਾਰਡ ਬਣਾਉਣ ਸਬੰਧੀ ਸਾਰਾ ਸਾਮਾਨ ਮੌਜੂਦ ਹੈ। ਫਿਲਹਾਲ ਹੋਰ ਸਾਰੇ ਗਿਰੋਹ ਅੰਡਰਗਰਾਊਂਡ ਹਨ ਅਤੇ ਇਨ੍ਹੀਂ ਦਿਨੀਂ ਆਯੁਸ਼ਮਾਨ ਕਾਰਡ ਬਣਾਉਣ ਦੀ ਪ੍ਰਕਿਰਿਆ ਬੰਦ ਪਈ ਹੈ। ਆਉਣ ਵਾਲੇ ਸਮੇਂ ਵਿਚ ਜਲੰਧਰ ਪੁਲਸ ਉਨ੍ਹਾਂ ਕੌਂਸਲਰਾਂ ਤੋਂ ਵੀ ਪੁੱਛਗਿਛ ਕਰ ਸਕਦੀ ਹੈ ਜਿਨ੍ਹਾਂ ਨੂੰ ਪਤਾ ਸੀ ਕਿ ਵਾਧੂ ਪੈਸੇ ਲੈ ਕੇ ਗਲਤ ਢੰਗ ਨਾਲ ਆਯੁਸ਼ਮਾਨ ਕਾਰਡ ਬਣਾਏ ਜਾ ਰਹੇ ਹਨ ਪਰ ਫਿਰ ਵੀ ਉਨ੍ਹਾਂ ਇਸ ਦੀ ਸ਼ਿਕਾਇਤ ਨਹੀਂ ਕੀਤੀ। ਇਨ੍ਹਾਂ ਕੌਂਸਲਰਾਂ ਨੂੰ ਇਹ ਤਕ ਪਤਾ ਸੀ ਕਿ ਜੋ ਲੋਕ ਆਯੁਸ਼ਮਾਨ ਯੋਜਨਾ ਦੇ ਹੱਕਦਾਰ ਤਕ ਨਹੀਂ ਹਨ, ਉਨ੍ਹਾਂ ਦੇ ਆਧਾਰ ਕਾਰਡ ਬਦਲ ਕੇ ਉਨ੍ਹਾਂ ਨੂੰ ਇਸ ਯੋਜਨਾ ਦੇ ਲਾਭ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਹੈ ਅਤੇ ਇਸ ਦੇ ਲਈ ਵਾਧੂ ਪੈਸੇ ਵਸੂਲੇ ਜਾ ਰਹੇ ਹਨ। ਹੁਣ ਵੇਖਣਾ ਹੈ ਕਿ ਜਲੰਧਰ ਪੁਲਸ ਦੀ ਜਾਂਚ ਕਿੱਥੇ ਜਾ ਕੇ ਖ਼ਤਮ ਹੁੰਦੀ ਹੈ ਅਤੇ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਵਿਚ ਕਿਹੜੇ ਤੱਥ ਸਾਹਮਣੇ ਲਿਆਂਦੇ ਜਾਂਦੇ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News