ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Sunday, May 09, 2021 - 01:31 PM (IST)

ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਬੰਗਾ/ਮੁਕੰਦਪੁਰ (ਚਮਨ ਲਾਲ/ਰਾਕੇਸ਼)-ਥਾਣਾ ਮੁਕੰਦਪੁਰ ਪੁਲਸ ਵੱਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਕੰਦਪੁਰ ਦੇ ਐੱਸ. ਆਈ. ਸੁਰਿੰਦਰ ਪਾਲ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਜਨਰਲ ਚੈਕਿੰਗ ਅਤੇ ਗਸ਼ਤ ਸਬੰਧੀ ਥਾਣਾ ਮੁਕੰਦਪੁਰ ਤੋਂ ਪਿੰਡ ਗੁਣਾਚੌਰ ਸਾਈਡ ਨੂੰ ਜਾ ਰਹੇ ਸਨ।

ਇਹ ਵੀ ਪੜ੍ਹੋ : ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਬੱਸਾਂ ਦੀ ਸਰਵਿਸ 'ਤੇ ਅਗਲੇ ਹੁਕਮਾਂ ਤੱਕ ਲੱਗੀ ਰੋਕ

ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੀ ਪੁਲਸ ਪਾਰਟੀ ਬੱਸ ਅੱਡਾ ਗੁਣਾਚੌਰ ਲੰਘ ਥੋੜਾ ਅੱਗੇ ਪੁੱਜੀ ਤਾਂ ਉੱਥੇ ਸ਼ਰਾਬ ਦਾ ਠੇਕਾ ਖੁੱਲ੍ਹਾ ਹੋਇਆ ਸੀ ਅਤੇ ਉਸ ਦੇ ਦੇ ਸਾਹਮਣੇ ਇਕ ਕਰਿੰਦਾ ਖੜ੍ਹਾ ਹੋਇਆ ਸੀ, ਜਿਸ ਨੂੰ ਉਸ ਦਾ ਨਾਮ ਪੁੱਛਣ ’ਤੇ ਉਸ ਨੇ ਆਪਣਾ ਨਾਮ ਤਿਲਕ ਰਾਜ ਪੁੱਤਰ ਪਰਸ਼ੋਤਮ ਲਾਲ ਵਾਸੀ ਭਾਟੀ ਥਾਣਾ ਕਾਂਗੜਾ ( ਹਿਮਾਚਲ ਪ੍ਰਦੇਸ਼)ਦੱਸਿਆ ਜਿਸ ਨੂੰ ਕਰਫ਼ਿਊ ਦੌਰਾਨ ਸ਼ਰਾਬ ਠੇਕਾ ਖੋਲ੍ਹਣ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਵਾਜਬ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਕੋਈ ਮਨਜ਼ੂਰੀ ਪੇਸ਼ ਕਰ ਸਕਿਆ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ

ਇਸੇ ਤਰ੍ਹਾਂ ਹੀ ਏ. ਐੱਸ. ਆਈ. ਸੁਭਾਸ਼ ਚੰਦ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਜਨਰਲ ਚੈਕਿੰਗ ਅਤੇ ਗਸ਼ਤ ਲਈ ਮੁੱਖ ਬਾਜ਼ਾਰ ਮੁਕੰਦਪੁਰ ਨਜ਼ਦੀਕ ਬੱਸ ਸਟੈਂਡ ਪੁੱਜੀ ਤਾਂ ਉੱਥੇ ਠੇਕਾ ਸ਼ਰਾਬ ਅੰਗਰੇਜ਼ੀ ਖੁੱਲ੍ਹਾ ਹੋਇਆ ਸੀ ਅਤੇ ਉਸ ਦੇ ਅੱਗੇ ਕਰਿੰਦਾ ਖੜ੍ਹਾ ਹੋਇਆ ਸੀ, ਜਿਸ ਨੂੰ ਉਸ ਦਾ ਨਾਮ ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਮ ਦਵਿੰਦਰ ਕੁਮਾਰ ਪੁੱਤਰ ਰਾਮ ਦਾਸ ਵਾਸੀ ਕਲੋਹਾ ਥਾਣਾ ਰੱਕੜਾ ਜ਼ਿਲਾ ਕਾਂਗੜਾ ਦੱਸਿਆ। ਉਸ ਨੂੰ ਕਰਫ਼ਿਊ ਦੌਰਾਨ ਸ਼ਰਾਬ ਠੇਕਾ ਖੋਲਣ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਵਾਜਬ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਕੋਈ ਮਨਜ਼ੂਰੀ ਪੇਸ਼ ਕਰ ਸਕਿਆ। ਜਿਸ ’ਤੇ ਕਾਰਵਾਈ ਕਰਦੇ ਹੋਏ ਉਸ ਨੂੰ ਥਾਣਾ ਮੁਕੰਦਪੁਰ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਕੋਵਿਡ-19 ਤਹਿਤ ਜਾਰੀ ਹੁਕਮਾਂ ਦੀ ਕੀਤੀ ਉਲੰਘਣਾ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਦੁਕਾਨਾਂ ਖੋਲ੍ਹਣ ਸਬੰਧੀ ਜਲੰਧਰ ਦੇ ਡੀ. ਸੀ. ਵੱਲੋਂ ਹੁਕਮ ਜਾਰੀ, ਜਾਣੋ ਕਿਹੜੀਆਂ ਦੁਕਾਨਾਂ ਕਦੋਂ-ਕਦੋਂ ਖੁੱਲ੍ਹਣਗੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News