ਖਾਣੇ ਦੇ ਸ਼ੌਕੀਨਾਂ ਲਈ 23 ਤੋਂ 25 ਫਰਵਰੀ ਤਕ ਲੱਗ ਰਿਹੈ 'ਯੂਨੋਬਾਈਟ ਫੂਡ ਫੈਸਟ'

02/21/2018 6:57:44 PM

ਜਲੰਧਰ (ਬਿਊਰੋ)— ਜੇਕਰ ਤੁਸੀਂ ਖਾਣੇ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਜਲੰਧਰ ਸ਼ਹਿਰ 'ਚ ਫੂਡ ਫੈਸਟੀਵਲ ਸ਼ੁਰੂ ਹੋਣ ਜਾ ਰਿਹਾ ਹੈ। 'ਯੂਨੋਬਾਈਟ ਫੂਡ ਫੈਸਟ' ਵਲੋਂ ਖਾਣੇ ਦਾ ਇਹ ਫੈਸਟੀਵਲ ਕਰਵਾਇਆ ਜਾ ਰਿਹਾ ਹੈ। 23 ਤੋਂ 25 ਫਰਵਰੀ ਤਕ ਇਹ ਫੂਡ ਫੈਸਟੀਵਲ ਖਾਲਸਾ ਸਕੂਲ ਗਰਾਊਂਡ, ਨਕੋਦਰ ਚੌਕ, ਜਲੰਧਰ ਵਿਖੇ ਹੋਵੇਗਾ।
ਇਸ 'ਚ ਮਲਟੀਨੈਸ਼ਨਲ ਬ੍ਰਾਂਡਸ ਜਿਵੇਂ ਕੈਫੇ ਕੌਫੀ ਡੇ, ਦਿ ਵੇਫਲ ਕਿੰਗ, ਟਰੰਕਿਨ ਮੰਕਨੀ ਤੇ ਓ ਸੋ ਸਟੋਨ ਹਿੱਸਾ ਲੈ ਰਹੇ ਹਨ। ਇਸ ਫੂਡ ਫੈਸਟੀਵਲ ਦੌਰਾਨ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਦੇ ਪਕਵਾਨਾਂ ਦਾ ਵੀ ਆਨੰਦ ਮਾਣਨ ਨੂੰ ਮਿਲੇਗਾ। ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਫੂਡ ਫੈਸਟ ਲਗਾਉਣ ਤੋਂ ਬਾਅਦ ਹੁਣ ਪੰਜਾਬ 'ਚ 'ਯੂਨੋਬਾਈਟ ਫੂਡ ਫੈਸਟ' ਦਾ ਆਯੋਜਨ ਕਰ ਰਿਹਾ ਹੈ।
PunjabKesari
3 ਦਿਨਾ ਇਸ ਫੂਡ ਫੈਸਟੀਵਲ ਦੌਰਾਨ ਪੰਜਾਬੀ ਸਿੰਗਰ, ਕਾਮੇਡੀਅਨ, ਡਾਂਸਰ, ਈ. ਡੀ. ਐੱਮ. ਨਾਈਟ ਤੇ ਵੱਖ-ਵੱਖ ਬੈਂਡਸ ਆਪਣੀ ਪੇਸ਼ਕਾਰੀ ਦੇਣਗੇ। ਫੈਸਟੀਵਲ ਦਾ ਸਮਾਂ ਦੁਪਹਿਰ 1 ਵਜੇ ਤੋਂ ਰਾਤ ਦੇ 11 ਵਜੇ ਤਕ ਹੋਵੇਗਾ। 'ਯੂਨੋਬਾਈਟ ਫੂਡ ਫੈਸਟ' ਦਾ ਮੀਡੀਆ ਪਾਰਟਨਰ ਪੰਜਾਬ ਕੇਸਰੀ ਗਰੁੱਪ ਹੈ। ਪ੍ਰੀਮੀਅਮ ਪਾਰਟਨਰ ਦਿ ਵੇਫਲ ਕਿੰਗ ਹੈ ਤੇ ਵਿੱਟੀਫੀਡ ਆਊਟਰੀਚ ਪਾਰਟਨਰ ਹੈ। ਇਸ ਫੂਡ ਫੈਸਟ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਯੂਨੋਬਾਈਟ ਦੇ ਫੇਸਬੁੱਕ ਪੇਜ 'ਤੇ ਵਿਜ਼ਿਟ ਕਰ ਸਕਦੇ ਹੋ।


Related News